*ਸੁਭਾਸ਼ ਚੰਦਰ ਬੋਸ ਆਪਦਾ ਪ੍ਰਬਧਨ ਪੁਰਸਕਾਰ ਲਈ ਦਰਖਾਸਤਾਂ ਭੇਜਣ-ਡਿਪਟੀ ਕਮਿਸ਼ਨਰ ਮਾਨਸਾ

0
19

ਮਾਨਸਾ, 29 ਮਈ  (ਸਾਰਾ ਯਹਾਂ/ਜੋਨੀ ਜਿੰਦਲ) :  ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਿੱਚ ਆਪਣੀ ਸ਼ਾਨਦਾਰ ਭੁਮਿਕਾ ਅਦਾ ਕਰਨ ਵਾਲੇ ਵਿਅਕਤੀਆਂ ਨੂੰ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2026 ਦੇ ਨਾਂ ਹੇਠ ਸਲਾਨਾ ਰਾਸ਼ਟਰੀ ਅਵਾਰਡ ਦਿੱਤਾ ਜਾਣਾ ਹੈ।

            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਵਾਰਡ ਲਈ ਸਰਕਾਰ ਵੱਲੋਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਵਾਰਡ ਲਈ ਦਰਖਾਸਤਾਂ ਭੇਜਣ ਲਈ https:awards.gov.in ਪੋਰਟਲ ਚਲਾਇਆ ਗਿਆ ਹੈ। ਇਸ ਪੋਰਟਲ ਤੇ ਸਬੰਧਤ ਵਿਅਕਤੀ ਜਾਂ ਸੰਸਥਾ 30 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਯੋਗ ਪ੍ਰਾਰਥੀ ਆਪਣੀ ਦਰਖਾਸਤ ਇਸ ਪੋਰਟਲ ਤੇ ਭੇਜਣ।

LEAVE A REPLY

Please enter your comment!
Please enter your name here