*ਵਿਦਿਆਰਥੀਆਂ ਨੇ ਨਵੇਕਲੇ ਢੰਗ ਨਾਲ ਚੌਂਕਾਂ ਵਿੱਚ ਵਹੀਕਲ ਚਾਲਕਾਂ ਨੂੰ ਟ੍ਰੇਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ*

0
51

ਬੁਢਲਾਡਾ 27 ਮਈ (ਸਾਰਾ ਯਹਾਂ/ਮੇਹਤਾ ਅਮਨ) ਅੱਜ ਸਥਾਨਕ ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿੱਚ ਲੋਕਾਂ ਨੂੰ ਟ੍ਰੇਫਿਕ ਦੇ ਨਿਯਮਾਂ ਸੰਬੰਧੀ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਵੇਕਲੇ ਢੰਗ ਨਾਲ ਮੁਹਿੰਮ ਚਲਾਈ ਗਈ। ਸਥਾਨਕ ਸ਼ਹਿਰ ਦੇ ਡੀਏਵੀ ਪਬਲਿਕ ਸਕੂਲ ਦੇ ਬੱਚਿਆਂ ਨੇ ਅੱਜ ਵੱਖ—ਵੱਖ ਸ਼ਹਿਰ ਦੇ ਨਾਕਿਆਂ ਤੇ ਖੜੇ ਹੋ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ ਅਤੇ ਉਲੰਘਣਾ ਕਰਨ ਤੇ ਹੋਣ ਵਾਲੇ ਨੁਕਸਾਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੱਚਿਆਂ ਨੇ ਕਿਹਾ ਕਿ ਸਾਨੂੰ ਟ੍ਰੇਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਨਿਯਮ ਸਾਡੀ ਭਲਾਈ ਲਈ ਹਨ ਜਦੋਂ ਅਸੀਂ ਇਨ੍ਹਾਂ ਦੀ ਉਲੰਘਣਾ ਕਰਦੇ ਹਾਂ ਤਾਂ ਦੁਰਘਟਨਾ ਦਾ ਸ਼ਿਕਾਰ ਹੋ ਕੇ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਰਸਤੇ ਵਿੱਚ ਲੰਘ ਰਹੇ ਵਹੀਕਲ ਚਾਲਕਾਂ ਨੂੰ ਨਿਯਮਾਂ ਸੰਬੰਧੀ ਦੱਸਿਆ ਅਤੇ ਕਿਹਾ ਕਿ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੀ ਉਡੀਕ ਕਰ ਰਹੇ ਹਨ ਤੁਸੀਂ ਉਨ੍ਹਾਂ ਦੀ ਜਿੰਦਗੀ ਲਈ ਬਹੁਤ ਜਰੂਰੀ ਹੋ। 

ਇਸ ਮੌਕੇ ਟਰੈਫਿਕ ਦੇ ਜ਼ਿਲ੍ਹਾ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਅਤੇ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਲੋਕਾਂ ਨੂੰ ਟ੍ਰੇਫਿਕ ਨਿਯਮਾਂ ਸੰਬੰਧੀ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਨਵੇਕਲੇ ਢੰਗ ਨਾਲ ਸਕੂਲੀ ਬੱਚਿਆਂ ਨੂੰ ਚੌਂਕਾਂ ਦੇ ਵਿੱਚ ਖੜੇ ਕਰਕੇ ਟਰੈਫਿਕ ਪ੍ਰਤੀ ਆਮ ਜਨਤਾ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਬੱਚਿਆਂ ਰਾਹੀਂ ਟ੍ਰੈਫਿਕ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਹੀ ਬੱਚੇ ਹੁਣ ਆਪਣੇ ਘਰ ਮੁਹੱਲੇ ਵਿੱਚ ਆਪਣੇ ਮਾਪੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਟ੍ਰੇਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਇਹੀ ਬੱਚੇ ਸਾਡੇ ਭਵਿੱਖ ਹਨ। ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਤਰਾਸ਼ਿਆ ਜਾਵੇਗਾ ਇਹ ਉਸੇ ਤਰ੍ਹਾ ਅੱਗੇ ਜਾ ਕੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਜਿਲ੍ਹੇ ਚ ਦੁਰਘਟਨਾਵਾਂ ਦੇ ਆਂਕੜੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here