*ਦੂਸ਼ਿਤ ਹੋ ਰਹੇ ਪਾਣੀ ਨੂੰ ਸ਼ੁੱਧ ਕਰੇ ਪੰਜਾਬ ਸਰਕਾਰ*

0
22

ਮਾਨਸਾ 28 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਜਹਿਰੀਲਾ ਹੋ ਚੁੱਕਾ ਹੈ। ਬਠਿੰਡਾ-ਮਾਨਸਾ ਪੱਟੀ ਵਿੱਚ ਧਰਤੀ ਨੂੰ ਵੀ ਕੈਂਸਰ ਹੋਣ ਲੱਗਿਆ ਹੈ ਤਾਂ ਹੀ ਧਰਤੀ ਹੇਠਲੇ ਪਾਣੀ ਜਹਿਰੀਲੇ ਪੀਣ-ਯੋਗ ਨਾ ਰਹਿਣ ਕਰਕੇ ਕੈਂਸਰ ਤੇ ਹੋਰ ਬਿਮਾਰੀਆਂ ਨੇ ਲੋਕਾਂ ਨੂੰ ਜਕੜ ਲਿਆ ਹੈ। ਸਵਿੰਧਾਨ ਬਚਾਉ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਹੈ ਕਿ ਧਰਤੀ ਹੇਠਲਾ ਪਾਣੀ ਪੀਣ-ਯੋਗ ਨਾ ਹੋਣ ਕਰਕੇ ਬਿਮਾਰੀਆਂ ਨੇ ਪੈਰ ਪਸਾਰ ਲਏ। ਪਹਿਲਾਂ ਧਰਤੀ ਹੇਠਲਾ ਪਾਣੀ ਜਿਆਦਾ ਵਰਤਿਆ ਜਾਂਦਾ ਸੀ। ਹੁਣ ਅਸੀਂ ਦਰਿਆਵਾਂ, ਸੂਇਆਂ, ਕੱਸ਼ੀਆਂ ਦੇ ਪਾਣੀ ਤੇ ਨਿਰਭਰ ਹੋ ਗਏ ਹਾਂ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਬਠਿੰਡਾ-ਮਾਨਸਾ ਇਲਾਕੇ ਵਿੱਚ ਪਾਣੀ ਬੇਹੱਦ ਖਰਾਬ ਅਤੇ ਜਹਿਰੀਲਾ ਹੋਣ ਕਰਕੇ ਪਹਿਲਾਂ ਦੇ ਮੁਕਾਬਲੇ ਕੈਂਸਰ ਦੀ ਬਿਮਾਰੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਪਹਿਲਾਂ ਜਗ੍ਹਾ-ਜਗ੍ਹਾ, ਪਿੰਡ-ਪਿੰਡ ਪੀਣ ਦੇ ਪਾਣੀ ਦੇ ਆਰ.ਓ ਪਲਾਂਟ ਅਤੇ ਹੋਰ ਸਿਸਟਮ ਲਗਾਏ ਗਏ ਸਨ। ਸਰਕਾਰ ਤੇ ਇਨ੍ਹਾਂ ਤੇ ਕਰੋੜਾਂ ਰੁਪਏ ਖਰਚ ਕੀਤਾ ਸੀ। ਇਹ ਆਰ.ਓ ਅੱਜ-ਕੱਲ੍ਹ ਬੰਦ ਹੋਣ ਕਰਕੇ ਕਬਾੜ ਬਣੇ ਪਏ ਹਨ। ਬਹੁਤੇ ਲੋਕਾਂ ਨੂੰ ਇਨ੍ਹਾਂ ਆਰ.ਓਜ ਤੋਂ ਸ਼ੁੱਧ ਪਾਣੀ ਮਿਲਦਾ ਸੀ ਅਤੇ ਲੋਕ ਬਿਮਾਰ ਨਹੀਂ ਸਨ। ਹੁਣ ਆਰ.ਓ ਬੰਦ ਹੋ ਗਏ, ਧਰਤੀ ਹੇਠਲਾ ਪਾਣੀ ਗੰਦਲਾ, ਜਹਿਰੀਲਾ ਅਤੇ ਮਾੜਾ ਹੋ ਗਿਆ ਹੈ ਅਤੇ ਹੁਣ ਲੋਕ ਖਾਸ ਕਰਕੇ ਬਠਿੰਡਾ-ਮਾਨਸਾ ਖੇਤਰ ਦੇ ਵਾਸੀ ਇਹ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ-ਮਾਨਸਾ ਖੇਤਰ ਵਿੱਚ ਪਾਣੀ ਦੇ ਟੀ.ਡੀ.ਐੱਸ ਦੀ ਮਾਤਰਾ ਵਧਣ ਨਾਲ ਇਹ ਪਾਣੀ ਧਰਤੀ ਹੇਠਲੇ ਪਾਣੀ ਪੀਣ-ਯੋਗ ਨਹੀਂ ਰਹੇ। ਹੈਰਾਨੀ ਦੀ ਗੱਲ ਹੈ ਕਿ ਧਰਤੀ ਹੇਠਲਾ ਪਾਣੀ ਦਿਨ ਬ ਦਿਨ ਹੋਰ ਜਹਿਰੀਲਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਹ ਆਰ.ਓ ਸਿਸਟਮ ਦੁਬਾਰਾ ਲਗਾਏ ਜਾਣ। ਲੋਕਾਂ ਨੂੰ ਪੀਣ ਦਾ ਪਾਣੀ ਸਾਫ-ਸੁੱਥਰਾ ਉਪਲਬਧ ਕਰਵਾਇਆ ਜਾਵੇ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਜਹਿਰੀਲੇ ਹੋਣ ਕਰਕੇ ਕੈਂਸਰ ਹੀ ਨਹੀਂ ਵਾਲਾਂ, ਚਮੜੀ ਅਤੇ ਹੋਰ ਭਿਆਨਕ ਬਿਮਾਰੀਆਂ ਜਿਹੇ ਰੋਗ ਵਧ-ਫੁੱਲ ਰਹੇ ਹਨ।

LEAVE A REPLY

Please enter your comment!
Please enter your name here