*ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗਵਾਹ ਦਾ ਦੇਹਾਂਤ, ਅਦਾਲਤ ‘ਚ ਪੇਸ਼ੀ ਵਾਲੇ ਦਿਨ ਹੀ ਹੋਈ ਮੌਤ*

0
108

ਮਾਨਸਾ 24ਮਈ (ਸਾਰਾ ਯਹਾਂ/ਜਗਤਾਰ ਸਿੰਘ ਧੰਜਲ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਗਵਾਹ ਉਸ ਵੇਲੇ ਦੇ ਥਾਣਾ ਸਿਟੀ-1ਮਾਨਸਾ ਦੇ ਮੁਖੀ ਅੰਗਰੇਜ ਸਿੰਘ ਦਾ ਲੰਘੀ 23 ਮਈ ਦੀ ਰਾਤ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ। ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅੱਜਕਲ੍ਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ।ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਉਸ ਵੇਲੇ ਅੰਗਰੇਜ ਸਿੰਘ ਬਤੌਰ ਐਸਐਚੳ ਥਾਣਾ ਸਿਟੀ-1ਮਾਨਸਾ ਵਿਖੇ ਤਾਇਨਾਤ ਸਨ। ਸੇਵਾਮੁਕਤ ਹੋਣ ਉਪਰੰਤ ਅੰਗਰੇਜ ਸਿੰਘ ਬੀਮਾਰ ਚੱਲਦੇ ਆ ਰਹੇ ਸਨ।

ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮੁੱਖ ਗਵਾਹਾਂ ਚੋ ਇਕ ਸਨ। ਲੰਘੀ 23ਮਈ ਨੂੰ ਉਨਾਂ ਦੀ ਕਤਲ ਮਾਮਲੇ ਚ ਮਾਨਸਾ ਅਦਾਲਤ ਚ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਨਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ, ਪਰ 23ਮਈ ਦੀ ਰਾਤ ਨੂੰ ਹੀ ਅੰਗਰੇਜ ਸਿੰਘ ਦਾ ਦੇਹਾਂਤ ਹੋ ਗਿਆ। ਉਹ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੌਨੀ ਵਿਖੇ ਰਹਿੰਦੇ ਹਨ।

LEAVE A REPLY

Please enter your comment!
Please enter your name here