*ਤੇਜ਼ ਹਨੇਰੀ ਨੇ ਮਚਾਈ ਤਬਾਹੀ, ਲੁਧਿਆਣਾ ‘ਚ ਬਿਲਡਿੰਗ ਦੀ ਕੰਧ ਡਿੱਗਣ ਨਾਲ ਇੱਕ ਦੀ ਮੌਤ, ਇੱਕ ਜ਼ਖ਼ਮੀ*

0
61

Punjab News(ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਤੇਜ਼ ਹਨੇਰੀ ਮੀਂਹ ਝੱਖੜ ਨੇ ਭਾਰੀ ਤਬਾਹੀ ਹੋਈ ਹੈ। ਇੱਕ ਦਮ ਮੌਸਮ ਨੇ ਮਿਜਾਜ਼ ਬਦਲਿਆ ਹੈ ਅਤੇ ਤਬਾਹੀ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਕਈਆਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇੱਕ ਪਾਸੇ ਜਿੱਥੇ ਮੌਸਮ ਬਦਲਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਹੀ ਤੇਜ਼ ਹਨੇਰੀ ਨੇ ਕਈਆਂ ਦਾ ਨੁਕਸਾਨ ਵੀ ਕਰ ਦਿੱਤਾ ਹੈ। ਸਾਰੇ ਪਾਸੇ ਬਿਜਲੀ ਵੀ ਗਈ ਹੋਈ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਇੱਕ ਥਾਂ ‘ਤੇ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਉਸ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਦੋ ਨੌਜਵਾਨ ਨਾਨਕ ਨਗਰ ਵਿੱਚ ਇੱਕ ਬਿਲਡਿੰਗ ਦੇ ਹੇਠਾਂ ਖੜ੍ਹੇ ਸੀ, ਅਚਾਨਕ ਬਿਲਡਿੰਗ ਦੀ ਕੰਧ ਉਨ੍ਹਾਂ ‘ਤੇ ਡਿੱਗ ਗਈ। ਇੱਕ ਵਿਅਕਤੀ ਦੇ ਸਿਰ ‘ਤੇ ਕਾਫੀ ਸੱਟਾਂ ਲੱਗੀਆਂ ਹਨ, ਜਦਕਿ ਦੂਜਾ ਵਿਅਕਤੀ ਜ਼ਖ਼ਮੀ ਹੈ। ਦੋਵੇਂ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨੇ ਦਮ ਤੋੜ ਦਿੱਤਾ।

LEAVE A REPLY

Please enter your comment!
Please enter your name here