*ਬੁਢਲਾਡਾ ਸੀਵਰੇਜ ਦੇ ਓਵਰ ਫਲੋਅ ਕਾਰਨ ਲੋਕ ਤੰਗ, ਘਰੋਂ ਬਾਹਰ ਨਿਕਲਣਾ ਹੋਇਆ ਬੰਦ, ਕੀਤੀ ਨਾਅਰੇਬਾਜੀ*

0
125

ਬੁਢਲਾਡਾ 21ਮਈ  (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਚੌੜੀ ਗਲੀ, ਤੇ ਪਿੰਗਲਵਾੜਾ ਰੋਡ ਦੇ ਨਜਦੀਕ ਮੁਹੱਲੇ ਵਿੱਚ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਓਵਰ ਫਲੋਅ ਹੋਣ ਕਾਰਨ ਲੋਕਾਂ ਦਾ ਘਰੋ ਬਾਹਰ ਨਿਕਲਣਾ ਮੁਸ਼ਕਿਲ ਬਣਿਆ ਹੋਇਆ ਹੈ। ਜਿਸ ਦੇ ਰੋਸ ਵਜੋਂ ਅੱਜ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ  ਨਾਅਰੇਬਾਜੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ। ਮੁਹੱਲੇ ਦੀਆਂ ਔਰਤਾਂ ਨੇ ਪਿੱਟ ਸਿਆਪਾ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਇਸ ਸੰਬੰਧੀ ਹਲਕਾ ਵਿਧਾਇਕ ਦੇ ਦਫਤਰ, ਨਗਰ ਕੌਂਸਲ ਅਤੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਪ੍ਰੰਤੂ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। । ਮੁਹੱਲਾ ਵਾਸੀ ਰਤਨ  ਸ਼ਰਮਾ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਫੌਰੀ ਹੱਲ ਕੀਤਾ ਜਾਵੇ।

ਫੋਟੋ : ਬੁਢਲਾਡਾ— ਓਵਰ ਫਲੋਅ ਤੋਂ ਤੰਗ ਮੁਹੱਲੇ ਦੀਆਂ ਔਰਤਾਂ ਨਾਅਰੇਬਾਜੀ ਕਰਦੀਆਂ ਹੋਈਆਂ।

LEAVE A REPLY

Please enter your comment!
Please enter your name here