*ਬੁਢਲਾਡਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਨਵੇਂ ਡਾਕਟਰਾਂ ਦਾ ਕੀਤਾ ਗਿਆ ਸਨਮਾਨ*

0
212

ਬੁਢਲਾਡਾ 21 ਮਈ  (ਸਾਰਾ ਯਹਾਂ/ਮੇਹਤਾ ਅਮਨ) : ਸਥਾਨਕ  ਸਰਕਾਰੀ ਹਸਪਤਾਲ ਵਿੱਚ ਚਮੜੀ ਅਤੇ ਨੱਕ ਕੰਨ ਗਲ਼ੇ ਦੇ ਡਾਕਟਰ ਦੀ ਪੋਸਟ ਕਾਫ਼ੀ ਸਮੇਂ ਤੋਂ ਖ਼ਾਲੀ ਪਈ ਸੀ। ਹੁਣ ਹਲ਼ਕਾ ਵਿਧਾਇਕ ਸ੍ਰੀ ਬੁੱਧ ਰਾਮ ਜੀ ਦੇ ਯਤਨਾਂ ਸਦਕਾ ਚਮੜੀ ਡਾਕਟਰ ਔਰੇਲੀਆ ਗੋਇਲ ਅਤੇ ਨੱਕ ਕੰਨ ਗਲ਼ੇ ਦੇ ਡਾਕਟਰ ਨੀਤਿਨ ਨੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਨਿਵਾਸੀਆਂ ਦੀ ਬਹੁਤ ਵੱਡੀ ਮੰਗ ਪੂਰੀ ਹੋ ਗਈ ਹੈ। ਦੋਨੋਂ ਡਾਕਟਰ ਬਹੁਤ ਮਾਹਿਰ ਡਾਕਟਰ ਹਨ। ਸਥਾਨਕ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇਹਨਾਂ ਦੋਵਾਂ ਡਾਕਟਰਾਂ ਨੂੰ ਬੁੱਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਉਹਨਾਂ ਨੂੰ ਤਨਦੇਹੀ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ ਗਈ। ਇਸਦੇ ਨਾਲ ਹੀ ਹਲ਼ਕਾ ਵਿਧਾਇਕ ਸ੍ਰੀ ਬੁੱਧ ਰਾਮ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਸਥਾ ਮੈਂਬਰ ਮਾਸਟਰ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਈ ਓ,ਸੋਹਣ ਸਿੰਘ ਕਣਕਵਾਲੀਆ, ਦਵਿੰਦਰਪਾਲ ਸਿੰਘ ਲਾਲਾ, ਰਜਿੰਦਰ ਸਿੰਘ ਭੋਲਾ, ਇੰਦਰਜੀਤ ਸਿੰਘ ਟੋਨੀ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here