*ਇੱਨਰਕਲੱਬ ਮਾਨਸਾ ਰੋਇਲ ਜ਼ਿਲਾ 309 ਵਲੋਂ ਕਲੱਬ ਦੀ ਪ੍ਰਧਾਨ ਰੇਣੂ ਅਗਰਵਾਲ ਦੀ ਪ੍ਰਧਾਨਗੀ ਹੇਠ ਡਿਸਟ੍ਰਿਕਟ ਚੇਅਰਮੈਨ ਦੀ ਆਫ਼ਸੀਅਲ ਵਿਜ਼ਿਟ ਦਾ ਆਯੋਜਨ ਕੀਤਾ ਗਿਆ*

0
69

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਇੱਨਰਕਲੱਬ ਮਾਨਸਾ ਰੋਇਲ ਜ਼ਿਲਾ 309 ਵਲੋਂ ਸਥਾਨਕ ਹੋਟਲ ਰੋਮਾਂਜਾ ਇਨ ਵਿੱਚ ਕਲੱਬ ਦੀ ਪ੍ਰਧਾਨ ਰੇਣੂ ਅਗਰਵਾਲ ਦੀ ਪ੍ਰਧਾਨਗੀ ਹੇਠ ਡਿਸਟ੍ਰਿਕਟ ਚੇਅਰਮੈਨ ਦੀ ਆਫ਼ਸੀਅਲ ਵਿਜ਼ਿਟ (ਅਧਿਕਾਰਿਤ ਦੌਰੇ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾਕਟਰ ਸੂਮਨ ਗੁਪਤਾ ਡਿਸਟ੍ਰਿਕਟ ਚੇਅਰਮੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਅਤੇ ਜ਼ਿਲ੍ਹਾ ਚੇਅਰਮੈਨ ਨੂੰ ਕਾਲਰ ਪਹਿਨਾਉਣ ਉਪਰੰਤ ਇੱਨਰਵੀਲ ਪ੍ਰਾਰਥਨਾ ਅਤੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਅਤੇ ਕਲੱਬ ਟੀਮ ਵਲੋਂ ਜੋਤੀ ਪ੍ਰਚੰਡ ਕੀਤੀ ਗਈ। ਜ਼ਿਲ੍ਹਾ ਚੇਅਰਮੈਨ ਨੂੰ ਕਲੱਬ ਮੈਂਬਰਾਂ ਵਲੋਂ ਹਾਰ ਅਤੇ ਬੂੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਮੀਨਾਕਸ਼ੀ ਵਲੋਂ ਫਲੋਰਲ ਸਵਾਗਤ ਕੀਤਾ ਗਿਆ।ਰੇਖਾ ਬਾਂਸਲ ਅਤੇ ਨੀਸ਼ਾ ਬਾਂਸਲ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ।
ਕਲੱਬ ਪ੍ਰਧਾਨ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਸਾਲ ਵਿੱਚ ਬਹੁਤ ਵਧੀਆ ਪ੍ਰੋਜੈਕਟ ਕੀਤੇ ਗਏ ਜਿਨ੍ਹਾਂ ਵਿੱਚੋਂ ਤਿੰਨ ਪ੍ਰੋਜੈਕਟ ਨੂੰ ਐਸੋਸੀਏਸ਼ਨ ਵਿੱਚ ਸਥਾਨ ਮਿਲਿਆ। ਉਹਨਾਂ ਨੇ ਕਲੱਬ ਟੀਮ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਹਾ ਇਸਦਾ ਸਾਰਾ ਸਿਹਰਾ ਉਹਨਾਂ ਦੀ ਟੀਮ ਅਤੇ ਕਲੱਬ ਮੈਂਬਰਾਂ ਨੂੰ ਜਾਂਦਾ ਹੈ ਜਿਹਨਾਂ ਦੇ ਸਹਿਯੋਗ ਤੋਂ ਬਿਨਾਂ ਇਕੱਲਾ ਪ੍ਰਧਾਨ ਕੁੱਝ ਵੀ ਨਹੀਂ ਕਰ ਸਕਦਾ। ਕਲੱਬ ਪ੍ਰੋਜੈਕਟਾਂ ਦੀ ਰਿਪੋਰਟ ਵਿਸਥਾਰ ਨਾਲ ਕਲੱਬ ਸੈਕਟਰੀ ਸੁਨੀਤਾ ਗਰਗ ਨੇ ਪੜੀ। ਕਲੱਬ ਮੈਂਬਰ ਵਾਸੂ ਅਗਰਵਾਲ ਵਲੋਂ ਅੱਜ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਕ ਗਊਸ਼ਾਲਾ ਨੂੰ ਤਿੰਨ ਵੱਡੇ ਡੱਸਟ ਬਿਨ ਦਿੱਤੇ ਗਏ ਜੋ ਕਿ ਕਲੱਬ ਮੈਂਬਰ ਸ਼ਿਵਾਨੀ ਗੋਇਲ ਵਲੋਂ ਸਪਾਂਸਰ ਕੀਤੇ ਗਏ।‌ਪ੍ਰਧਾਨ 2023-24 ਡਾਕਟਰ ਪ੍ਰੋਫੈਸਰ ਪ੍ਰੀਤੀ ਬਾਂਸਲ ਨੇ ਬਾਇਉਡੈਟਾ ਪੜ੍ਹ ਕੇ ਮੁੱਖ ਮਹਿਮਾਨ ਦੀ ਜਾਣ ਪਹਿਚਾਣ ਕਰਵਾਈ। ਇਸ ਉਪਰੰਤ ਇੱਨਰਵੀਲ ਜ਼ਿਲ੍ਹਾ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਇੱਨਰਵੀਲ ਦੀ ਸਥਾਪਨਾ ਅਤੇ ਉਸ ਵਲੋਂ ਲੋਕਲ, ਜ਼ਿਲ੍ਹਾ 309, ਦੇਸ਼ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਕਲੱਬ ਟੀਮ ਮੈਂਬਰਾਂ ਦੇ ਰੋਲ ਅਤੇ ਜ਼ਿੰਮੇਵਾਰੀ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਕਲੱਬ ਮਾਨਸਾ ਰੋਇਲ ਵਲੋਂ ਪਿਛਲੇ ਸਮੇਂ ਕੀਤੇ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਲੱਬ ਜ਼ਿਲ੍ਹਾ 309 ਦੀਆਂ ਵੱਧੀਆ ਕਲੱਬਾਂ ਵਿੱਚੋਂ ਇੱਕ ਹੈ।
ਅੰਤ ਵਿੱਚ ਮੁੱਖ ਮਹਿਮਾਨ ਨੂੰ ਪਿਆਰ ਭਰਿਆ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦ ਦਾ ਮਤਾ ਡਾਕਟਰ ਮੀਨਾਕਸ਼ੀ ਬਾਂਸਲ ਵਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਪ੍ਰਧਾਨ ਰੇਣੂ ਅਗਰਵਾਲ, ਸੈਕਟਰੀ ਸੁਨੀਤਾ ਗਰਗ, ਕੈਸ਼ੀਅਰ ਸੋਨੀਆ ਜਿੰਦਲ, ਡਾਕਟਰ ਮੀਨਾਕਸ਼ੀ ਬਾਂਸਲ, ਡਾਕਟਰ ਪ੍ਰੋਫੈਸਰ ਪ੍ਰੀਤੀ ਬਾਂਸਲ, ਮਨਪ੍ਰੀਤ ਵਾਲੀਆ, ਉੱਪ ਪ੍ਰਧਾਨ ਸੀਮਾ ਗੋਇਲ, ਗੁਰਮੀਤ ਕੌਰ, ਪਦਮਾ ਗਰਗ, ਅੱਨੂ ਜਿੰਦਲ, ਰਾਂਚੀ ਗਰਗ, ਮੰਜੂ ਜਿੰਦਲ, ਵਾਸੂ ਅਗਰਵਾਲ, ਰੇਖਾ ਬਾਂਸਲ, ਨੀਸ਼ਾ ਬਾਂਸਲ, ਕਿਰਨ ਸੋਢੀ ਅਤੇ ਸਵੀਟੀ ਜਿੰਦਲ ਹਾਜ਼ਰ ਸਨ।
ਸਟੇਜ ਸਕੱਤਰ ਦੀ ਭੂਮਿਕਾ ਮਨਪ੍ਰੀਤ ਵਾਲੀਆ ਨੇ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here