

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜ਼ਿਲ੍ਹੇ ਦੇ ਸਮਾਜਸੇਵੀ ਮੱਘਰ ਮੱਲ ਖਿਆਲਾ ਭੱਠੇ ਵਾਲੇ ਦੀ ਧਰਮਪਤਨੀ ਸ਼੍ਰੀਮਤੀ ਸਵਿੱਤਰੀ ਦੇਵੀ ਜਿੰਦਲ ਦਾ ਸੰਖੇਪ ਬੀਮਾਰੀ ਤੋਂ ਬਾਅਦ ਪੰਚਕੂਲਾ ਵਿਖੇ ਦੇਹਾਂਤ ਹੋ ਗਿਆ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅੰਤਿਮ ਰਸਮਾਂ ਲਈ ਮਾਨਸਾ ਲਿਆਂਦਾ ਗਿਆ ਜਿੱਥੇ ਰਾਮ ਬਾਗ ਵਿਖੇ ਉਨ੍ਹਾਂ ਦੇ ਪੁੱਤਰਾਂ ਰਕੇਸ਼ ਜਿੰਦਲ ਅਤੇ ਸੁਰੇਸ਼ ਜਿੰਦਲ ਬੰਟੀ ਵਲੋਂ ਹਿੰਦੂ ਧਰਮ ਮੁਤਾਬਕ ਅੰਤਿਮ ਰਸਮਾਂ ਨਿਭਾਉਂਦੇ ਹੋਏ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ, ਸਾਬਕਾ ਵਿਧਾਇਕ ਪ੍ਰੇਮ ਮਿੱਤਲ,ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ,ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ,ਭੱਠਾ ਯੂਨੀਅਨ ਦੇ ਪ੍ਰਧਾਨ ਤਰਸੇਮ ਪੱਪੂ,ਅਸ਼ੋਕ ਬਾਂਸਲ,ਕਿ੍ਸ਼ਨ ਜੋਗਾ,ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ, ਧਰਮਪਾਲ ਸਿੰਗਲਾ, ਭੁਪੇਸ਼ ਜਿੰਦਲ,ਬੀ.ਜੇ.ਪੀ ਦੇ ਮੰਡਲ ਪ੍ਰਧਾਨ ਵਿਨੋਦ ਭੰਮਾਂ, ਨਰੇਸ਼ ਮਿੱਤਲ,ਸਨਾਤਨ ਧਰਮ ਸਭਾ ਦੇ ਵਾਈਸ ਪ੍ਰਧਾਨ ਰਜੇਸ਼ ਪੰਧੇਰ, ਭੀਖੀ ਦੇ ਉਦਯੋਗਪਤੀ ਨਰਿੰਦਰ ਡੀ.ਸੀ,ਬਲਵੰਤ ਭੀਖੀ, ਸੁਰਿੰਦਰ ਲਾਲੀ, ਬਿੰਦਰਪਾਲ ਗਰਗ, ਸਿਟੀ ਕਲੱਬ ਦੇ ਪ੍ਰਧਾਨ ਸ਼ਾਮ ਲਾਲ ਗੋਇਲ, ਸਤਿਗੁਰੂ ਸੇਵਾ ਟਰੱਸਟ ਦੇ ਪ੍ਰਧਾਨ ਪ੍ਰਵੀਨ ਟੋਨੀ ਸਮੇਤ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਜੀਵ ਪਿੰਕਾ ਨੇ ਦੱਸਿਆ ਕਿ ਮਿ੍ਤਕ ਨਮਿੱਤ ਅੰਤਿਮ ਅਰਦਾਸ ਮਈ 29 ਦਿਨ ਵੀਰਵਾਰ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਦੁਪਹਿਰ 1:00 ਵਜੇ ਹੋਵੇਗੀ।























