*ਫਗਵਾੜਾ ਸ਼ਿਵ ਸੈਨਾ ਪੰਜਾਬ ਨੇ ਅੱਜ ਭਾਰਤੀ ਫੌਜ ਦੇ ਸਨਮਾਨ ‘ਚ ਕੱਢੀ ਤਿਰੰਗਾ ਯਾਤਰਾ*

0
31

ਫਗਵਾੜਾ 11 ਮਈ (ਸਾਰਾ ਯਹਾਂ/ਸ਼ਿਵ ਕੌੜਾ) ਸ਼ਿਵ ਸੈਨਾ ਪੰਜਾਬ ਨੇ ਅੱਜ ਫਗਵਾੜਾ ‘ਚ ਤਿਰੰਗਾ ਯਾਤਰਾ ਕੱਢੀ ਅਤੇ ਆਪ੍ਰੇਸ਼ਨ ਸਿੰਦੂਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ। ਸ਼ਿਵ ਸੈਨਾ ਦੀ ਇਹ ਤਿਰੰਗਾ ਯਾਤਰਾ ਸ਼੍ਰੀ ਹਨੂੰਮਾਨਗੜ੍ਹੀ ਮੰਦਰ, ਜੀ.ਟੀ. ਰੋਡ, ਫਗਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕਰ ਲਗਾਉਣ ਤੋਂ ਬਾਅਦ, ਮੰਦਰ ਪਰਿਸਰ ਵਿੱਚ ਵਾਪਸ ਸਮਾਪਤ ਹੋਈ। ਤਿਰੰਗੇ ਦੀ ਸ਼ਾਨ ‘ਚ ਸੈਂਕੜੇ ਸ਼ਿਵ ਸੈਨਿਕਾਂ ਦੁਆਰਾ ਪੂਰੇ ਜੋਸ਼ ਨਾਲ ਲਗਾਏ ਜੈਕਾਰਾ ਵੀਰ ਬਜਰੰਗੇ, ਹਰ ਹਰ ਮਹਾਦੇਵ, ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਮੁਰਦਾਬਾਦ, ਭਾਰਤ ਮਾਤਾ ਕੀ ਜੈ, ਅਤੇ ਇੰਡੀਅਨ ਆਰਮੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਅਤੇ ਮਾਹੌਲ ਪੂਰੀ ਤਰ੍ਹਾਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ਼ਿਵ ਸੈਨਾ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਰਵੀ ਦੱਤ ਅਤੇ ਸੂਬਾ ਬੁਲਾਰੇ ਵਿਪਨ ਸ਼ਰਮਾ ਨੇ ਸਭ ਤੋਂ ਪਹਿਲਾਂ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਅਤੇ ਮਾਸੂਮ ਭਾਰਤੀ ਨਾਗਰਿਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਦੋ ਬਹਾਦਰ ਮਹਿਲਾ ਅਧਿਕਾਰੀਆਂ ਦੀ ਅਗਵਾਈ ਵਿੱਚ ਪਾਕਿਸਤਾਨ ਨੂੰ ਪੜ੍ਹਨੇ ਪਾਇਆ ਹੈ। ਜਿਸ ਲਈ ਉਹ ਭਾਰਤ ਮਾਤਾ ਦੀਆਂ ਬਹਾਦਰ ਸ਼ੇਰਨੀਆਂ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਦਿਲੋਂ ਧੰਨਵਾਦ ਕਰਦੇ ਹਨ। ਕਰਵਲ ਅਤੇ ਪਲਟਾ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਜ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਭਾਰਤ ਨੂੰ ਛੇੜੋਗੇ ਤਾਂ ਭਾਰਤ ਤੁਹਾਨੂੰ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਸਿਰਫ਼ ਚਾਰ ਦਿਨਾਂ ਵਿੱਚ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਹੈ। ਚਾਰ ਦਿਨਾਂ ਦੇ ਸੰਘਰਸ਼ ਦੌਰਾਨ ਵੀ ਉਹ ਪੂਰੀ ਤਰ੍ਹਾਂ ਤੁਰਕੀ ਅਤੇ ਚੀਨ ਦੇ ਡਰੋਨਾਂ ’ਤੇ ਨਿਰਭਰ ਰਿਹਾ। ਉਨ੍ਹਾਂ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਚੀਨ, ਤੁਰਕੀ ਅਤੇ ਅਜ਼ਰਬੈਜਾਨ ਵਰਗੇ ਬਦਮਾਸ਼ ਦੇਸ਼ਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਜੋ ਅੱਤਵਾਦੀ ਦੇਸ਼ ਪਾਕਿਸਤਾਨ ਦਾ ਸਮਰਥਨ ਕਰਦੇ ਹਨ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਸਿਟੀ ਪ੍ਰਧਾਨ ਅੰਕੁਰ ਬੇਦੀ, ਨਰਿੰਦਰ ਨਿੰਦੀ, ਵਿਨੋਦ ਗੁਪਤਾ, ਸਤਿੰਦਰ ਸੈਣੀ, ਵਿਕਰਮ ਸ਼ਰਮਾ, ਮਨਜੀਤ ਸਿੰਘ, ਸਿੱਧੀ ਸ਼ਰਮਾ, ਲਵ ਸ਼ਰਮਾ ਮੰਤਰੀ, ਸਾਬੀ ਬਸਰਾ, ਇਸ਼ਾਂਤ ਸੋਨੀ, ਬਲਜੀਤ ਸੁਮਨ, ਮਨੋਜ ਟੰਡਨ, ਰਜਤ ਅਰੋੜਾ, ਅਤੁਲ, ਸੋਨੂੰ, ਲੱਖਾ, ਕਰਨ, ਮਾਨਿਕ ਚੰਦ, ਰਿੰਪੀ, ਸ਼ਿਵ, ਰਾਹੁਲ, ਹੈਪੀ, ਸ਼ਿਵ ਕੁਮਾਰ, ਅਤੁਲ, ਅਮਨ, ਟੋਨੀ, ਹੈਰੀ, ਕੁੰਦਨ, ਆਸ਼ੂ ਗਰੇਵਾਲ, ਸ਼ਿਵਮ ਘਈ, ਅਮਰਜੀਤ ਸਿੰਘ ਆਦਿ ਹਾਜ਼ਰ ਸਨ 

LEAVE A REPLY

Please enter your comment!
Please enter your name here