*ਜੰਗ ਦੇ ਮਾਹੌਲ ਨਾਲ ਸੇਵਾ ਕਾਰਜ ਵਿਚ ਨਿੱਤਰੀਆਂ ਮਾਨਸਾ ਦੀਆਂ ਸੰਸਥਾਵਾਂ ਲਕਸ਼ਮੀ ਨਰਾਇਣ ਮੰਦਰ ਵਿਚ ਮੀਟਿੰਗ ਕਰਕੇ ਸੰਸਥਾਵਾਂ ਨੇ ਲਏ ਮਹੱਤਵਪੂਰਨ ਫੈਸਲੇ*

0
351

ਮਾਨਸਾ, 9 ਮਈ () (ਸਾਰਾ ਯਹਾਂ/ਵਿਨਾਇਕ ਸ਼ਰਮਾ) -ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ, ਭਰਾਤਰੀ ਜੱਥੇਬੰਦੀਆਂ ਨੇ ਇਕ ਮੀਟਿੰਗ ਕਰਕੇ ਜੰਗ ਦੇ ਹਾਲਾਤਾਂ ਵਿਚ ਮਾਨਸਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਅਤੇ ਇਸ ਦੇ ਮੱਦੇਨਜ਼ਰ ਲੰਗਰ ਵਿਵਸਥਾ, ਮੈਡੀਕਲ ਸਹੂਲਤ, ਠੀਕਰੀ ਪਹਿਰੇ ਲਗਾਉਣ ਅਤੇ ਸੋਸ਼ਲ ਮੀਡੀਆ ਤੇ ਕੋਈ ਗਲਤ ਪੋਸਟ ਪਾਉਣ ਸਬੰਧੀ ਉਸ ਦੀ ਸੂਚਨਾ ਪੁਲਸ ਪ੍ਰਸਾਸ਼ਨ ਨੂੰ ਦੇਣ ਤੋਂ ਇਲਾਵਾ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢਣ ਦਾ ਫੈਸਲਾ ਕੀਤਾ। ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ਼ੁੱਕਰਵਾਰ ਦੀ ਸ਼ਾਮ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਦੀ ਅਗਵਾਈ ਵਿਚ ਹੋਈ ਵੱਖ ਵੱਖ ਸੰਸਥਾਵਾਂ, ਸ਼ਹਿਰੀਆਂ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਵਿਚ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਵੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਜੰਗ ਦੇ ਮਾਹੌਲ ਨਾਲ ਨਜਿੱਠਣ ਲਈ ਸ਼ਹਿਰੀਆਂ ਅਤੇ ਆਮ ਲੋਕਾਂ ਦਾ ਸੰਸਥਾਵਾਂ ਵਲੋਂ ਪੂਰਨ ਸਹਿਯੋਗ ਕੀਤਾ ਜਾਵੇਗਾ। ਸ਼ਨੀਵਾਰ ਤੋਂ ਸ਼ਹਿਰ ਅੰਦਰ ਲੰਗਰ ਵਿਵਸਥਾ ਮੁਕੰਮਲ ਰੂਪ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹਰ ਸਮੇਂ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੌਜ ਦਾ ਮਨੋਬਲ ਵਧਾਉਣ ਲਈ ਸ਼ਹਿਰ ਵਿਚ ਸੰਸਥਾਵਾਂ ਵਲੋਂ ਤਿਰੰਗਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗ ਨੂੰ ਲੈ ਕੇ ਲੋਕਾਂ ਵਿਚ ਕਿਸੇ ਤਰ੍ਹਾਂ ਦਾ ਸਹਿਮ ਜਾਂ ਭੈਅ ਨਾ ਪੈਦਾ ਹੋਵੇ, ਇਸ ਲਈ ਸੰਸਥਾਵਾਂ ਪ੍ਰਸ਼ਾਸ਼ਨ ਆਦਿ ਨਾਲ ਮਿਲ ਕੇ ਇਸ ਵਿਚ ਪੂਰਨ ਸਹਿਯੋਗ ਕਰਨਗੀਆਂ ਅਤੇ ਹਰ ਭਾਈਚਾਰੇ ਦੇ ਵਿਅਕਤੀ ਨੂੰ ਮਿਲਵਰਤ ਕੇ ਰਹਿਣ ਤੋਂ ਇਲਾਵਾ ਉਨ੍ਹਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਇਸ ਮੀਟਿੰਗ ਵਿਚ ਸ਼ਹਿਰੀਆਂ ਨੇ ਸੈਂਕੜੇ ਦੀ ਗਿਣਤੀ ਵਿਚ ਭਾਗ ਲਿਆ ਅਤੇ ਭਾਰਤ ਪਾਕਿ ਜੰਗ ਦੇ ਮੱਦੇਨਜ਼ਰ ਸੰਸਥਾਵਾਂ ਵਲੋਂ ਸ਼ਨੀਵਾਰ ਨੂੰ ਸੇਵਾ ਅਤੇ ਸਹਿਯੋਗ ਕਰਨ ਦਾ ਮੋਰਚਾ ਸੰਭਾਲਣ ਦਾ ਐਲਾਨ ਕੀਤਾ। ਬੱਬੀ ਦਾਨੇਵਾਲੀਆ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਚ ਹਰ ਕਿੱਤੇ, ਹਰ ਵਰਗ ਤੋਂ ਇਲਾਵਾ ਦੁਕਾਨਦਾਰ, ਵਪਾਰੀ, ਕਿਸਾਨ, ਮਜਦੂਰ, ਆਮ ਕਾਰੋਬਾਰੀ ਦਾ ਪੂਰਨ ਸਹਿਯੋਗ ਮਿਲਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਾਰੇ ਧਰਮਾਂ ਦੇ ਲੋਕਾਂ ਵਿਚ ਆਪਸੀ ਮੋਹ ਮਹੱਤਵ ਤੇ ਪ੍ਰੇਮ ਪਿਆਰ ਹੈ ਪਰ ਕੁੱਝ ਦੇਸ਼ ਵਿਰੋਧੀ ਤਾਕਤਾਂ ਸਾਨੂੰ ਵੰਡਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੰਗ ਵਿਚ ਸੰਸਥਾਵਾਂ ਆਪਣੇ ਲੋਕਾਂ ਨਾਲ ਡਟ ਕੇ ਖੜ੍ਹਣਗੀਆਂ ਅਤੇ ਪੂਰਨ ਸੰਸਥਾਵਾਂ ਦਾ ਫੌਜੀ ਵੀਰਾਂ ਨੂੰ ਸਲੂਟ ਬਣਦਾ ਹੈ।

LEAVE A REPLY

Please enter your comment!
Please enter your name here