*ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ਚ ਅੱਧੀ ਰਾਤ ਡਿੱਗੀ ਮਿਜਾਇਲਨੁਮਾ ਚੀਜ, ਖੇਤਾਂ ਚ ਮਚਾਈ ਤਬਾਹੀ*

0
2216

ਮਾਨਸਾ 10 ਮਈ(ਸਾਰਾ ਯਹਾਂ/ਜਗਤਾਰ ਧੰਜਲ) :ਜਿਲਾ ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ਚ ਅੱਧੀ ਰਾਤ ਮਿਜਾਇਲਨੁਮਾ ਚੀਜ ਡਿੱਗੀ, ਜਿਸ ਨੇ ਖੇਤਾਂ ਚ ਤਬਾਹੀ ਮਚਾ ਦਿੱਤੀ। ਇਹ ਮਿਜਾਇਲਨੁਮਾ ਚੀਜ ਡਿੱਗਣ ਨਾਲ ਵੱਡਾ ਧਮਾਕਾ ਹੋਇਆ, ਜਿਸ ਨੂੰ ਲੈ ਕੇ ਸਾਰਾ ਪਿੰਡ ਜਾਗ ਉਠਿਆ, ਜਿੱਥੇ ਇਹ ਚੀਜ ਡਿੱਗੀ ਉਥੇ ਪੀ ਤੂੜੀ ਨੂੰ ਅੱਗ ਲੱਗ ਗਈ ਤੇ ਡੂੰਘਾ ਟੋਇਆ ਪੁੱਟਿਆ ਗਿਆ। ਹੋਰ ਕਿਸੇ ਤਰਾਂ ਦਿ ਕੋਈ ਜਾਨੀ, ਮਾਲੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਸ ਤੇ ਪ੍ਰਸ਼ਾਸਨ ਘਟਨਾ ਸਥਾਨ ਤੇ ਪੁੱਜਿਆ। ਪ੍ਰਸ਼ਾਸਨ ਨੇ ਅਧਿਕਾਰਤ ਤੌਰ ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਇਹ ਮਿਜਾਇਲਨੁਮਾ ਚੀਜ ਇੱਥੇ ਦਾਗੀ ਗਈ ਹੈ।

ਇਸ ਨੂੰ ਲੈ ਕੇ ਪਿੰਡ ਚ ਸਹਿਮ ਦਾ ਮਹੌਲ ਹੈ। ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ ਚ ਇਕਦਮ ਰੌਸ਼ਨੀ ਹੋਈ। ਦੇਖਦੇ ਹੀ ਦੇਖਦੇ ਪਿੰਡ ਦੇ ਬਾਹਰ ਖੇਤਾਂ ਚ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਨਿਕਲ ਆਏ। ਉਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ ਪੰਜ ਫੁੱਟ ਤੱਕ ਡੂੰਘਾਈ ਟੋਆ ਪੁੱਟਿਆ ਗਿਆ। ਉਨਾਂ ਦੱਸਿਆ ਕਿ ਦੇਖਣ ਚ ਇਹ ਕੋਈ ਮਿਜਾਇਲਨੁਮਾ ਚੀਜ ਜਾਪਦੀ ਹੈ, ਜਿਸਨੇ ਭਾਰੀ ਤਬਾਹੀ ਮਚਾਈ। ਉਨਾਂ ਕਿਹਾ ਕਿ ਧਮਾਕਾ ਸੁਣਕੇ ਸਾਰਾ ਪਿੰਡ ਡਰ ਗਿਆ ਤੇ ਜਦੋਂ ਦਿਲ ਚੜੇ ਘਟਨਾ ਸਥਾਨ ਤੇ ਦੇਖਿਆ ਗਿਆ ਕਿ ਦੂਰ ਤੱਕ ਜ਼ਮੀਨ ਪੁੱਟੀ ਗਈ ਹੈ ਤੇ ਉਸਨੇ ਦੂਰ,ਤੱਕ ਤਬਾਹੀ ਮਚਾਈ ਹੈ।ਪੁਲਿਸ ਮੌਕੇ ਤੇ ਪਹੁੰਚ ਕੇ ਇਸਦੀ ਜਾਂਚ ਵਿਚ ਜੁਟੀ ਹੋਈ ਹੈ।

LEAVE A REPLY

Please enter your comment!
Please enter your name here