

ਬੁਢਲਾਡਾ, 7 ਮਈ (ਸਾਰਾ ਯਹਾਂ/ਮੇਹਤਾ ਅਮਨ): ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਨੇ ਆਪਣੇ ਵਿਦਿਆਰਥੀਆਂ ਦੇ ਵਪਾਰਕ ਅਤੇ ਪ੍ਰੈਕਟੀਕਲ ਸਕਿਲਜ਼ ਨੂੰ ਉੱਚਾ ਚੁੱਕਣ ਲਈ ਬਿਊਟੀ ਐਂਡ ਵੇਲਨੈੱਸ ਸੈਕਟਰ ਸਕਿਲ ਕੌਂਸਿਲ ਅਤੇ ਹੋਮ ਮੈਨੇਜਮੈਂਟ ਐਂਡ ਕੇਅਰ ਗਿਵਰਜ਼ ਸੈਕਟਰ ਸਕਿਲ ਕੌਂਸਲ ਨਾਲ ਇਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਹਨ। ਇਸ ਮਹੱਤਵਪੂਰਨ ਪਹਿਲ ਦਾ ਮਕਸਦ ਵਿਦਿਆਰਥੀਆਂ ਨੂੰ ਆਨਜੌਬ ਟ੍ਰੇਨਿੰਗ ਦੇ ਜਰੀਏ ਇੰਡਸਟਰੀ ਲਈ ਤਿਆਰ ਕਰਨਾ ਹੈ, ਜਿਸ ਨਾਲ ਉਹ ਪ੍ਰੈਕਟੀਕਲ ਗਿਆਨ ਅਤੇ ਤਜਰਬਾ ਪ੍ਰਾਪਤ ਕਰ ਸਕਣ। ਇਸ ਮੌਕੇ ਤੇ ਇੰਸਟੀਚਿਊਟ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ, ਇਹ ਸਾਂਝੇਦਾਰੀ ਸਾਡੇ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ। ਇਹ ਨਾ ਸਿਰਫ ਉਨ੍ਹਾਂ ਦੇ ਸਕਿਲ ਡਿਵੈਲਪਮੈਂਟ ਵਿੱਚ ਸਹਾਇਕ ਹੋਵੇਗੀ ਸਗੋਂ ਉਨ੍ਹਾਂ ਦੇ ਨੌਕਰੀ ਦੇ ਮੌਕੇ ਵੀ ਵਧਾਏਗੀ। ਸਾਨੂੰ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਹੁਨਰ ਦੇ ਇਕਠੇ ਕਰਨ ਰਾਹੀਂ ਮਜ਼ਬੂਤ ਬਣਾਉਣ ਦਾ ਵਚਨਬੱਧਤਾ ਹੈ। ਡਾ. ਰੇਖਾ ਨੇ ਕਿਹਾ, “ਇਸ ਸਮਝੌਤੇ ਦੇ ਜਰੀਏ ਸਾਡੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਪ੍ਰੈਕਟਿਕਲ ਤਜਰਬਾ ਮਿਲੇਗਾ। ਇਹ ਪਹਿਲ ਉਨ੍ਹਾਂ ਨੂੰ ਆਤਮਨਿਰਭਰ ਅਤੇ ਪੇਸ਼ਾਵਰ ਤੌਰ ਤੇ ਮਜ਼ਬੂਤ ਬਣਾਏਗੀ। ਬਿਊਟੀ ਐਂਡ ਵੇਲਨੈੱਸ ਸੈਕਟਰ ਸਕਿਲ ਕੌਂਸਿਲ ਅਤੇ ਨੁਮਾਇੰਦਿਆਂ ਨੇ ਵੀ ਇਸ ਪਹਿਲ ਦੀ ਸਲਾਘਾ ਕੀਤੀ ਅਤੇ ਇਸਨੂੰ ਭਾਰਤ ਦੇ ਸਕਿਲ ਡਿਵੈਲਪਮੈਂਟ ਮਿਸ਼ਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਇਹ ਸਮਝੌਤਾ ਵਿਦਿਆਰਥੀਆਂ ਨੂੰ ਟ੍ਰੇਨਿੰਗ, ਹੁਨਰ ਵਿਕਾਸ ਅਤੇ ਬਿਹਤਰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ।























