

ਮਾਨਸਾ, 30 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਮਲਾ ਜਿਲ੍ਹਾ ਕਚਿਹਰੀ ਮਾਨਸਾ ਵਿੱਚ ਚੈਂਬਰ ਦੇ ਕਬਜੇ ਨੂੰ ਲੈ ਕੇ ਵਕੀਲਾਂ ਦੀ ਆਪਸੀ ਤਤਕਾਰ ਇੱਥੋਂ ਤੱਕ ਵੱਧ ਗਈ ਕੀ ਇੱਕ ਦੂਸਰੇ ਤੇ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਵਕੀਲ ਅਤੇ ਰਘਵੀਰ ਸਿੰਘ ਵਕੀਲ ਦਾ ਚੈਂਬਰ ਦੇ ਕਬਜੇ ਨੂੰ ਲੈ ਕੇ ਕਾਫੀ ਸਮੇਂ ਤੋਂ ਆਪਸੀ ਤਤਕਾਰ ਚਲਦੀ ਆ ਰਹੀ ਸੀ।
ਇਸ ਮਸਲੇ ਤੇ ਬਾਰ ਐਸੋਸੀਏਸ਼ਨ ਵੱਲੋਂ ਨੋਟਿਸ ਵੀ ਕੱਢਿਆ ਗਿਆ ਪਰ ਇਸਦੇ ਬਾਵਜੂਦ ਅਮਰਿੰਦਰ ਸਿੰਘ ਨੇ ਬਾਹਰੋਂ ਬੰਦੇ ਬੁਲਾ ਕੇ ਚੈਂਬਰ ਤੇ ਕਬਜਾ ਕਰਕੇ ਉਦਘਾਟਨ ਵੀ ਕਰ ਦਿੱਤਾ ਗਿਆ।

ਅੱਜ ਇਸੇ ਮਸਲੇ ਦੇ ਚਲਦਿਆਂ ਅਮਰਿੰਦਰ ਸਿੰਘ ਵਕੀਲ ਨੇ ਆਪਣੀ ਪਿਸਤੌਲ ਨਾਲ ਫਾਇਰਿੰਗ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਰਘਵੀਰ ਸਿੰਘ ਦੇ ਪਿੱਤਾ ਨੂੰ ਸੱਟਾਂ ਲੱਗੀਆਂ। ਇਸ ਤੋਂ ਪਹਿਲਾਂ ਵੀ ਪਾਰਕਿੰਗ ਦੀ ਮਾਮੂਲੀ ਤਤਕਾਰ ਤੇ ਅਮਰਿੰਦਰ ਸਿੰਘ ਵਕੀਲ ਨੇ ਗੋਲੀ ਚਲਾ ਦਿੱਤੀ ਸੀ।
ਇਸ ਮੌਕੇ ਤੇ ਡੀ ਐਸ ਪੀ ਬੂਟਾ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਅਤੇ ਅਮਰਿੰਦਰ ਸਿੱਖ ਵਕੀਲ ਦੀ ਕਾਰ ਅਤੇ ਪਿਸਤੌਲ ਬਰਾਮਦ ਕਰਕੇ ਅੱਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।























