*ਵਿਦਿਅਕ ਖੇਤਰ ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ*

0
36

 ਮਾਨਸਾ 28 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਅਗਰਵਾਲ ਸਭਾ ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਅਗਰਵਾਲ ਸਮਾਜ ਦੇ ਵਿਅਕਤੀਆਂ ਦੀਆਂ ਕਿਸੇ ਵੀ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸੇ ਲੜੀ ਤਹਿਤ ਅੱਜ ਅਗਰਵਾਲ ਪਰਿਵਾਰਾਂ ਦੇ ਡਾਕਟਰ ਚੰਦਨ ਸਿੰਗਲਾ ਅਤੇ ਕੋਮਲ ਰਾਣੀ ਨੂੰ ਵਿਦਿਅਕ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਚੰਦਨ ਸਿੰਗਲਾ ਨੇ ਅਪਣੀ ਐਮ.ਡੀ.ਮੈਡੀਸਨ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਡੀ.ਐਮ.ਦੀ ਪੜਾਈ ਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਦਿਆਂ ਆਲ ਇੰਡੀਆ ਤਿੰਨ ਸੋ ਰੈਂਕ ਹਾਸਲ ਕੀਤਾ ਹੈ ਡਾਕਟਰ ਚੰਦਨ ਸਿੰਗਲਾ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਦੇ ਸਪੁੱਤਰ ਅਤੇ ਅਗਰਵਾਲ ਸਭਾ ਮਾਨਸਾ ਦੇ ਫਾਉਂਡਰ ਮੈਂਬਰ ਕੇਸ਼ੋ ਰਾਮ ਸਿੰਗਲਾ ਦੇ ਪੋਤਰੇ ਹਨ ਅਤੇ ਸ਼ਹਿਰ ਦੇ ਕਾਰੋਬਾਰੀ ਰਾਜਿੰਦਰ ਕੁਮਾਰ ਰੱਲਾ ਦੀ ਸਪੁੱਤਰੀ ਕੋਮਲ ਰਾਣੀ ਨੇ ਅਪਣੀ ਬਾਰਵੀਂ ਦੀ ਪ੍ਰੀਖਿਆ ਨਾਨ ਮੈਡੀਕਲ ਵਿਸ਼ਿਆਂ ਨਾਲ ਪਾਸ ਕਰਨ ਉਪਰੰਤ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਦਾਖਲੇ ਲਈ ਹੋਣ ਵਾਲੀ ਗੇਟ ਦੀ ਪ੍ਰੀਖਿਆ ਨੂੰ ਪਾਸ ਕਰਦਿਆਂ ਆਲ ਇੰਡੀਆ 426 ਰੈਂਕ ਹਾਸਲ ਕੀਤਾ ਹੈ ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਪ੍ਰੀਖਿਆ ਚ ਲੱਖਾਂ ਵਿਦਿਆਰਥੀ ਬੈਠਦੇ ਹਨ ਇਨ੍ਹਾਂ ਦੋਨਾਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਅਗਰਵਾਲ ਸਮਾਜ ਦੇ ਆਮ ਸਧਾਰਨ ਪਰਿਵਾਰਾਂ ਦੇ ਇਨ੍ਹਾਂ ਬੱਚਿਆਂ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਇਨ੍ਹਾਂ ਦੀ ਇਸ ਪ੍ਰਾਪਤੀ ਨਾਲ ਇਨ੍ਹਾਂ ਦੇ ਮਾਤਾ ਪਿਤਾ,ਸਮਾਜ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪੜਾਈ ਦੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਬੱਚਿਆਂ ਵਿੱਚ ਪੜਾਈ ਦਾ ਰੁਝਾਨ ਹੈ ਅਤੇ ਉਹ ਅਪਣੀ ਮਿਹਨਤ ਨਾਲ ਪੜਾਈ ਕਰਦੇ ਹਨ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਵਧਾਈ ਦਿੰਦਿਆਂ ਕਿਹਾ ਕਿ ਮਾਨਸਾ ਦੇ ਤਿੰਨ ਹੋਰ ਬੱਚਿਆਂ ਨੇ ਵੀ ਡੀ.ਐਮ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ ਪਾਸ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਵੀ ਅਗਰਵਾਲ ਸਭਾ ਵੱਲੋ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅਗਰਵਾਲ ਸਭਾ ਦੇ ਸਰਪ੍ਰਸਤ ਕੇਸ਼ੋ ਰਾਮ ਸਿੰਗਲਾ, ਡਾਕਟਰ ਵਿਜੇ ਸਿੰਗਲਾ,ਮਾਸਟਰ ਤੀਰਥ ਸਿੰਘ ਮਿੱਤਲ,ਰੁਲਦੂ ਰਾਮ ਬਾਂਸਲ, ਪ੍ਰਧਾਨ ਨਗਰ ਕੌਂਸਲ ਸੁਨੀਲ ਨੀਨੂੰ,ਵਿਸ਼ਾਲ ਜੈਨ ਗੋਲਡੀ,ਆਰ.ਸੀ.ਗੋਇਲ,ਗੋਰਾ ਲਾਲ,ਰਜਿੰਦਰ ਰੱਲਾਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here