*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਾਣੀ ਦੇ ਮਹਾਨ ਸੇਵਾ ਅਰੰਭ*

0
135

ਬੁੱਢਲਾਡਾ 23 ਅਪ੍ਰੈਲ(ਸਾਰਾ ਯਹਾਂ/ਅਮਨ ਮੇਹਤਾ) 

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਰਾਹਗੀਰਾਂ ਅਤੇ ਫ਼ਸਲ ਲੈ ਕੇ ਮੰਡੀ ਆਏ ਕਿਸਾਨਾਂ ਲਈ ਠੰਡੇ ਪਾਣੀ ਦੇ 2 ਰਿਕਸ਼ਿਆਂ ਦੀ ਮਹਾਨ ਸੇਵਾ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਦੋਨੋਂ ਰਿਕਸ਼ੇ ਦਿਨੇ ਰਾਹਗੀਰਾਂ ਨੂੰ ਪਾਣੀ ਦੀ ਸੇਵਾ ਕਰਨਗੇ ਅਤੇ ਸ਼ਾਮ ਨੂੰ ਸਟੇਡੀਅਮ ਵਿੱਚ ਖਿਡਾਰੀਆਂ ਦੀ। ਕੁਲਵਿੰਦਰ ਸਿੰਘ ਈ ਓ ਅਤੇ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਤੋਂ ਅੱਗੇ ਛੇਤੀ ਹੀ ਬੱਸ ਸਟੈਂਡ, ਤਹਿਸੀਲ ਕੰਪਲੈਕਸ ਅਤੇ ਹਸਪਤਾਲ ਵਿੱਚ ਤਿੰਨ ਪਿਆਓ ਸ਼ੁਰੂ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਲਗਭਗ 15 ਟੈਂਕੀਆਂ ਰੱਖ ਕੇ ਵੀ ਸੇਵਾ ਕੀਤੀ ਜਾਂਦੀ ਹੈ।ਪੰਜਾਂ ਮੁਲਾਜ਼ਮਾਂ ਅਤੇ ਪਾਣੀ ਸਮੇਤ 7 ਤੋਂ ਵੱਧ ਮਹੀਨਿਆਂ ਦਾ ਕੁੱਲ ਖਰਚਾ 5 ਲੱਖ ਤੋਂ ਵੱਧ ਹੁੰਦਾ ਹੈ। ਇਸ ਮੌਕੇ ਸਥਾਨਕ ਸਿਟੀ ਥਾਣਾ ਇੰਚਾਰਜ ਭੁਪਿੰਦਰਜੀਤ ਸਿੰਘ, ਜ਼ਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਜੈਨ ਅਤੇ ਰਾਜਿੰਦਰ ਵਰਮਾ ਨੇ ਤਕਰੀਰ ਦੌਰਾਨ ਕਿਹਾ ਕਿ ਪਾਣੀ ਦੀ ਸੇਵਾ ਮਹਾਨ ਸੇਵਾ ਹੈ। ਭੁੱਖ ਸਹਿਨ ਕੀਤੀ ਜਾ ਸਕਦੀ ਪਰ ਪਿਆਸ ਬਹੁਤ ਤੰਗ ਕਰਦੀ ਹੈ। ਇਹਨਾਂ ਵਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਹੋਰ ਖੁਸ਼ੀ ਮੌਕੇ ਜਾਂ ਬਰਸੀ ਮੌਕੇ ਇੱਕ ਦਿਨ ਦੇ ਪਾਣੀ ਦੀ ਸੇਵਾ ਲੈ ਕੇ ਪੁੰਨ ਦਾ ਕਾਰਜ ਕਰੋ ਜਾਂ ਸਮਰੱਥਾ ਅਨੁਸਾਰ ਰੋਜ਼ਾਨਾ ਦੇ ਕੈਂਪਰਾਂ ਦੀ ਸੇਵਾ ਲੈ ਕੇ ਮਹੀਨਾਵਾਰ ਫੰਡ ਦਿੱਤਾ ਜਾ ਸਕਦਾ ਹੈ। 

   ਇਸ ਮੌਕੇ ਇਹਨਾਂ ਰਿਕਸ਼ਿਆਂ ਦੀ ਸੇਵਾ ਕਰਨ ਵਾਲੇ ਦਾਨੀ ਸੱਜਣਾਂ ਡਾਕਟਰ ਕਪਲਾਸ਼ ਗਰਗ ਅਤੇ ਮੱਤੀ ਕਰਿਆਨਾ ਵਾਲੇ ਤਰਸੇਮ ਚੰਦ ਜੀ ਨੂੰ ਸਨਮਾਨਿਤ ਕੀਤਾ ਗਿਆ।ਪਾਣੀ ਦੀ ਸੇਵਾ ਸ਼ੁਰੂ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਚਰਨਜੀਤ ਸਿੰਘ ਝਲਬੂਟੀ, ਸੁਖਦਰਸ਼ਨ ਸਿੰਘ ਕੁਲਾਨਾ, ਕੁਸ਼ ਸ਼ਰਮਾ, ਪ੍ਰਿੰਸੀਪਲ ਵਿਜੇ ਕੁਮਾਰ, ਬਲਬੀਰ ਸਿੰਘ ਕੈਂਥ, ਡਾਕਟਰ ਸੁਰਿੰਦਰ ਤਨੇਜਾ,ਮਿਸਤਰੀ ਮਿੱਠੂ ਸਿੰਘ, ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ,ਸੋਹਣ ਸਿੰਘ,  ਦਵਿੰਦਰਪਾਲ ਸਿੰਘ ਲਾਲਾ, ਜਗਮੋਹਨ ਸਿੰਘ, ਮਿਸਤਰੀ ਗੁਰਬਖਸ਼ ਸਿੰਘ,ਨੱਥਾ ਸਿੰਘ, ਮਹਿੰਦਰਪਾਲ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here