*ਬਾਰ ਐਸੋਸੀਏਸ਼ਨ ਵੱਲੋ ਅੱਜ ਦੇ ਦਿਨ ਕੰਮ ਨਾ ਕਰਨ ਦੇ ਸੱਦੇ ਦਾ ਸਮਰਥਨ*

0
280

ਬੁੱਢਲਾਡਾ ,23 ਅਪ੍ਰੈਲ(ਸਾਰਾ ਯਹਾਂ/ਅਮਨ ਮੇਹਤਾ)

ਬਾਰ ਐਸੋਸੀਏਸ਼ਨ ਬੁਢਲਾਡਾ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ  ਪ੍ਰਧਾਨ ਸੁਰਜੀਤ ਸਿੰਘ ਸਿੰਘ ਗਰੇਵਾਲ ਦੀ ਪ੍ਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ 23 ਅਪਰੈਲ 2025. ਨੂੰ “ਕੋਈ ਕੰਮ ਨਾ ਕਰਨ ਦਾ ਦਿਨ” ਮਨਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ  । ਇਸ ਮੌਕੇ ਤੇ ਐਡਵੋਕੇਟ ਭੁਪਿੰਦਰ ਸਿੰਘ ਰਾਠੌਰ, ਸੀਨੀਅਰ ਮੈਂਬਰ, ਬਾਰ ਕੌਂਸਲ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੇ ਅਚਾਨਕ ਦੇਹਾਂਤ ਉੱਤੇ ਸ਼ਰਧਾਂਜਲੀ ਭੇਟ ਕੀਤੀ ਗਈ ।ਬਾਰ ਐਸੋਸੀਏਸ਼ਨ, ਬੁਢਲਾਡਾ ਦੇ ਸੈਕਟਰੀ  ਸ਼੍ਰੀ ਕਿਰਤੀ ਸ਼ਰਮਾਂ ਬੋਹਾ ਵੱਲੋ ਜਾਰੀ ਬਿਆਨ ਅਨੁਸਾਰ  ਸ੍ਰੀਨਗਰ ਵਿੱਚ ਹੋਏ ਹਾਲੀਆ ਆਂਤਕਵਾਦੀ ਹਮਲੇ ਦੀ  ਘੋਰ ਨਿੰਦਾ ਕੀਤੀ ਗਈ ਤੇ  ਹਮਲੇ ਦੇ ਸ਼ਿਕਾਰ ਹੋਏ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਦਾ  ਪ੍ਰਗਟਾਵਾ ਕੀਤਾ ਗਿਆ ।ਬਾਰ ਐਸੋਸੀਏਸ਼ਨ ਦੇ ਆਗੂਆ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ  ਆਤੰਕਵਾਦ ਦੇ ਖਿਲਾਫ ਏਕਤਾ ਦਿਖਾਉਣ, ਅਤੇ ਅਮਨ, ਇਨਸਾਫ ਅਤੇ ਲੋਕਤੰਤਰ ਦੀਆਂ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਇੱਕਜੁੱਟਤਾ ਵਿਖਾਉਣ ।

LEAVE A REPLY

Please enter your comment!
Please enter your name here