*ਬੁਢਲਾਡਾ ਕਣਕ ਦੀ ਖੜੀ ਫਸਲ ਤੇ ਕੀਤੀ ਮਾਰੂ ਸਪਰੇਅ, ਮਾਮਲਾ ਦਰਜ*

0
172

ਬੁਢਲਾਡਾ 7 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਕਣਕ ਦੀ ਖੜੀ ਫਸਲ ਨੂੰ ਖਰਾਬ ਕਰਨ ਦੀ ਨੀਅਤ ਨਾਲ ਮਾਰੂ ਸਪਰੇਅ ਕਰਨ ਵਾਲੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਮੈ ਅਤੇ ਮੇਰਾ ਭਰਾ ਨੇ ਫੁੱਲੂਵਾਲਾ ਡੋਗਰਾ ਵਿਖੇ 8 ਕਿਲੇ ਕਣਕ ਬੀਜੀ ਹੋਈ ਹੈ, ਜੋ ਕਟਾਈ ਲਈ ਬਿਲਕੁੱਲ ਤਿਆਰ ਹੈ। ਪ੍ਰੰਤੂ ਫਸਲ ਖਰਾਬ ਕਰਨ ਦੀ ਨੀਅਤ ਨਾਲ ਗੋਪਾਲ ਸਿੰਘ ਨਾਂਅ ਦੇ ਵਿਅਕਤੀ ਨੇ ਖੜੀ ਕਣਕ ਤੇ ਮਾਰੂ ਸਪਰੇਅ ਕਰ ਦਿੱਤੀ। ਜਿਸ ਨਾਲ ਉਨ੍ਹਾਂ ਦੀ ਖੜੀ ਫਸਲ ਖਰਾਬ ਹੋ ਗਈ। ਏ.ਐਸ.ਆਈ. ਮਲਕੀਤ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

LEAVE A REPLY

Please enter your comment!
Please enter your name here