*ਐੱਨ.ਐੱਸ. ਕਿਊ. ਐੱਫ. ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਦਾ ਵਧੀਆ ਪ੍ਰੋਜੈਕਟ-ਪ੍ਰਿੰਸੀਪਲ ਭੁੱਲਰ*

0
34

02 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਵਿਖੇ ਐੱਨ.ਐੱਸ.ਕਿਊ. ਐੱਫ. ਪ੍ਰੋਜੈਕਟ ਦੇ ਅੰਤਰਗਤ ਖੇਤੀਬਾੜੀ ਅਤੇ ਸਕਿਓਰਟੀ ਵਿਸ਼ੇ ਪੜ੍ਹਾਏ ਜਾ ਰਹੇ ਹਨ ,ਜਿਸ ਤਹਿਤ ਵਿਦਿਆਰਥੀਆਂ ਨੂੰ  ਵੱਖ-ਵੱਖ ਅਭਿਆਸ ਕਰਵਾਏ ਜਾਂਦੇ ਹਨ। ਸੰਸਥਾ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਐੱਨ.ਐੱਸ. ਕਿਊ. ਐੱਫ. ਪ੍ਰੋਜੈਕਟ ਦਾ ਅਹਿਮ ਯੋਗਦਾਨ ਹੈ। ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਸਕੂਲ ਵਿੱਚ ਖੇਤੀਬਾੜੀ ਅਤੇ ਸਕਿਓਰਟੀ ਨਾਲ਼ ਸੰਬੰਧਿਤ ਵਿਦਿਆਰਥੀਆਂ ਨੂੰ ਕਿੱਤਾਮੁਖੀ ਕਿੱਟਾਂ ਦੀ ਵੰਡ ਕੀਤੀ ਗਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰੀਨਰੈਣ ਸਿੰਘ ਨੇ ਕਿਹਾ ਕਿ ਸਕੂਲ ਦੇ ਖੇਤੀਬਾੜੀ ਅਤੇ ਸਕਿਓਰਟੀ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਹਨ। ਸਕੂਲ ਦੇ ਖੇਤੀਬਾੜੀ ਅਧਿਆਪਕ ਪਵਨਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਸ਼ੇ ਨਾਲ਼ ਸੰਬੰਧਿਤ 32 ਕਿੱਟਾਂ ਦੀ ਵੰਡ ਕੀਤੀ ਗਈ। ਹਰਦੀਪ ਸਿੰਘ ਸਕਿਓਰਟੀ ਅਧਿਆਪਕ ਨੇ ਕਿਹਾ ਕਿ ਸਕਿਓਰਟੀ  ਵਿਸ਼ੇ ਨਾਲ਼ ਸੰਬੰਧਿਤ 19 ਕਿੱਟਾਂ ਦੀ ਵੰਡ ਕੀਤੀ ਗਈ।ਇਸ  ਮੌਕੇ ਗਗਨਪ੍ਰੀਤ ਵਰਮਾ ਲੈਕਚਰਾਰ ਸਰੀਰਕ ਸਿੱਖਿਆ,ਗੁਰਦੀਪ ਕੌਰ ਲੈਕਚਰਾਰ ਅੰਗਰੇਜ਼ੀ, ਅਮਨਦੀਪ ਕੌਰ ਲੈਕਚਰਾਰ ਅੰਗਰੇਜ਼ੀ, ਮੱਖਣ ਸਿੰਘ ਲੈਕਚਰਾਰ ਕਾਮਰਸ,ਬਲਵਿੰਦਰ ਸਿੰਘ ਬੁਢਲਾਡਾ ਅਤੇ ਐੱਨ.ਐੱਸ. ਕਿਊ.ਐੱਫ. ਦੇ ਵਿਦਿਆਰਥੀ ਹਾਜ਼ਰ ਰਹੇ।


LEAVE A REPLY

Please enter your comment!
Please enter your name here