*ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਨਵੰਬਰ 2024 ਪ੍ਰੀਖਿਆ ਨਤੀਜੇ ਘੌਸ਼ਿਤ*

0
16

ਬੁਢਲਾਡਾ 24 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਘੋਸ਼ਿਤ ਕੀਤੇ ਬੀਐਸਸੀ ਮਲਟੀਮੀਡੀਆ ਦੇ ਤੀਸਰੇ ਸਮੈਸਟਰ ਦੇ ਨਤੀਜ਼ਿਆਂ ਵਿੱਚ ਗੁਰਦਾਸੀਦੇਵੀ ਕਾਲਜ਼ ਬੁਢਲਾਡਾ ਦੇ ਵਿਦਿਆਰਥੀ ਜਗਸੀਰ ਸਿੰਘ ਨੇ SGPA 8.95 ਪ੍ਰਾਪਤ ਕਰਕੇ ਕਾਲਜ਼ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ  ਕਾਲਜ਼ ਦੇ ਦੋ ਵਿਦਿਆਰਥੀ ਦਿਸ਼ਾਂਤ ਕੁਮਾਰ ਅਤੇ ਜਸ਼ਨਦੀਪ ਕੌਰ ਨੇ SGPA 8.75 ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਜੁਗਰਾਜ ਸਿੰਘ ਨੇ SGPA 8.60 ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ।  ਇਸ ਮੌਕੇ ਕਾਲਜ ਦੇ ਚੇਅਰਮੈਨ ਡਾ: ਨਵੀਨ ਸਿੰਗਲਾਂ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਕਾਲਜ ਦੇ ਬੀ.ਐਸਸੀ (ਮਲਟੀਮੀਡੀਆ) ਦੇ ਤੀਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਇਹ ਕਾਮਯਾਬੀ ਤੁਹਾਡੇ ਸਾਰਿਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਣ ਅਤੇ ਸਾਡੇ ਕਾਲਜ ਦੀ ਗੁਣਵੱਤਾ-ਪੂਰਣ ਸਿੱਖਿਆ ਪ੍ਰਣਾਲੀ ਦਾ ਨਤੀਜਾ ਹੈ। ਪ੍ਰਿੰਸੀਪਲ ਮੈਡੇਮ ਰੇਖਾ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਇਹ ਪ੍ਰਾਪਤੀ ਨਾ ਸਿਰਫ ਤੁਹਾਡੇ ਨਿੱਜੀ ਵਿਕਾਸ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਰੇ ਕਾਲਜ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਸਾਨੂੰ ਇਹ ਆਸ ਹੈ ਕਿ ਤੁਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੋਗੇ। ਸਾਡੀ ਕੋਸ਼ਿਸ਼ ਹਮੇਸ਼ਾ ਰਹੇਗੀ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਸ੍ਰਿਜਨਾਤਮਕਤਾ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਸਮੂਹ ਕਾਲਜ਼ ਮੈਨੈਜ਼ਮੈਂਟ ਅਤੇ ਵਿਦਿਆਰਥੀ ਅਤੇ ਸਮੂਹ ਸਟਾਫ ਵੀ ਹਾਜ਼ਿਰ ਸੀ।


LEAVE A REPLY

Please enter your comment!
Please enter your name here