

ਬੁਢਲਾਡਾ 24 ਮਾਰਚ (ਸਾਰਾ ਯਹਾਂ/ਮੇਹਤਾ ਅਮਨ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ “ਮੇਲਾ ਖੂਨਦਾਨੀਆਂ ਦਾ” ਸਿਰਲੇਖ ਹੇਠ ਇੱਕ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ, ਜਿੱਥੇ 401 ਖੂਨਦਾਨੀਆਂ ਨੇ ਪਹੁੰਚਕੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਖੂਨਦਾਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵਧ ਚੜ੍ਹਕੇ ਹਿੱਸਾ ਲਿਆ। ਗੱਲਬਾਤ ਕਰਦਿਆਂ ਟੀਮ ਨੇਕੀ ਨੇ ਦੱਸਿਆ ਕਿ ਇਹ ਉਹਨਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਨੀ ਵੱਡੀ ਪੱਧਰ ਵਿੱਚ ਖੂਨਦਾਨੀਆਂ ਨੇ ਪਹੁੰਚਕੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੀਤਾ ਹੈ। ਨੇਕੀ ਫਾਉਂਡੇਸ਼ਨ ਦਾ ਇਹ ਪੰਜਵਾਂ ਕੈੰਪ ਹੈ ਜਿੱਥੇ 400 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਹੈ। ਹੁਣ ਤੱਕ ਨੇਕੀ ਫਾਉਂਡੇਸ਼ਨ 150 ਤੋਂ ਵੱਧ ਕੈੰਪ ਲਗਾਕੇ 20000 ਤੋਂ ਵੱਧ ਯੂਨਿਟ ਖੂਨਦਾਨ ਕਰਵਾ ਚੁੱਕੀ ਹੈ, ਜਿਸ ਸਦਕਾ ਸੰਸਥਾ ਨੂੰ ਤਿੰਨ ਰਾਜ ਪੁਰਸਕਾਰ ਵੀ ਪ੍ਰਾਪਤ ਹੋਏ ਹਨ। ਕੈੰਪ ਦੀ ਸ਼ੁਰੂਆਤ ਜੈਨ ਸਭਾ ਪ੍ਰਧਾਨ ਚਿਰੰਜੀ ਲਾਲ ਜੈਨ, ਅਗਰਵਾਲ ਸਭਾ ਤੋਂ ਰਾਜੂ ਬਾਬਾ, ਡਾ. ਯਸ਼ਪਾਲ ਸਿੰਗਲਾ ਭੀਖੀ, ਤਰੁਣਵੀਰ ਸਿੰਘ ਆਹਲੂਵਾਲੀਆ, ਆਈ ਐੱਮ ਏ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਮਾਨਸਾ, ਓਮ ਪ੍ਰਕਾਸ਼ ਅਤੇ ਟੀਮ ਨੇਕੀ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਡਾ. ਜਨਕ ਰਾਜ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਦੀ ਇੱਕ ਆਵਾਜ਼ ਤੇ ਲੰਬੀਆਂ ਕਤਾਰਾਂ ਖ਼ੂਨਦਾਨੀਆਂ ਦੀਆਂ ਲੱਗ ਗਈਆਂ। ਇਸ ਮੌਕੇ ਐੱਮ ਐੱਲ ਏ ਪ੍ਰਿੰਸੀਪਲ ਬੁੱਧਰਾਮ, ਕਾ, ਬੀ ਜੇ ਪੀ ਤੋਂ ਰਕੇਸ਼ ਜੈਨ ਅਤੇ ਹੋਰ ਰਾਜਨੀਤਿਕ ਆਗੂ ਵੀ ਕੈੰਪ ਵਿੱਚ ਵਿਸੇਸ਼ ਤੌਰ ਤੇ ਪਹੁੰਚੇ। ਨੇਕੀ ਟੀਮ ਤੋਂ ਮਨਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ। ਹਰ ਖੂਨਦਾਨੀ ਨੂੰ ਆਹਲੂਵਾਲੀਆ ਪ੍ਰਾਪਰਟੀਜ਼ ਦੇ ਐੱਮ ਡੀ ਤਰੁਣਵੀਰ ਸਿੰਘ ਆਹਲੂਵਾਲੀਆ ਵੱਲੋਂ ਇੱਕ ਇੱਕ ਟੀ ਸ਼ਰਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨੇਕੀ ਟੀਮ ਵੱਲੋਂ ਉਹਨਾਂ ਉੱਥੇ ਪਹੁੰਚੇ ਸਾਰੇ ਯੂਥ ਕਲੱਬਾਂ ਦਾ ਧੰਨਵਾਦ ਕੀਤਾ। ਨੇਕੀ ਫਾਉਂਡੇਸ਼ਨ ਵੱਲੋਂ ਟੀਮ ਮੈਂਬਰ ਨਰੀਪਨ ਗੋਇਲ ਅਤੇ ਬਰਿੰਦਰ ਗਰਗ ਦੇ ਸਹਿਯੋਗ ਨਾਲ ਸਾਰੇ ਖੂਨਦਾਨੀਆਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਨੇਕੀ ਨੇ ਅੱਜ ਇੱਕ ਹੋਰ ਵੱਡਾ ਮੀਲ ਪੱਥਰ ਛੂਹਿਆ ਹੈ। ਕੈੰਪ ਨੂੰ ਕਾਮਯਾਬ ਕਰਨ ਵਿੱਚ ਕ੍ਰਿਸ਼ਨਾ ਕਾਲਜ਼ ਰੱਲੀ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਪਾਇਆ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ , ਗੈਰ ਸਰਕਾਰੀ ਸੰਸਥਾਵਾਂ, ਜੈਨ ਸਭਾ, ਅਗਰਵਾਲ ਸਭਾ, ਪੰਜਾਬ ਮਹਾਂਬੀਰ ਦਲ, ਕਾਰ ਡੀਲਰ ਐਸੋਸੀਏਸ਼ਨ, ਬ੍ਰਹਮ ਕੁਮਾਰੀ ਬੁਢਲਾਡਾ, ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਸੈਦੇਵਾਲਾ, ਮਾਤਾ ਗੁਜਰੀ ਜੀ ਭਲਾਈ ਕੇਂਦਰ,ਸਟੂਡੈਂਟ ਕਲੱਬ ਕੁਲਰੀਆਂ, ਸੰਤ ਬਾਬਾ ਕ੍ਰਿਸ਼ਨ ਦਾਸ ਵੈਲਫੇਅਰ ਸੋਸਾਇਟੀ ਕਲੀਪੁਰ, ਪੀਆਰਟੀਸੀ ਮੁਲਾਜ਼ਮ ਯੂਨੀਅਨ, ਨੌਜਵਾਨ ਏਕਤਾ ਕਲੱਬ ਨਰਿੰਦਰਪੁਰਾ, ਦਸਮੇਸ਼ ਲੋਕ ਸੇਵਾ ਗਰੁੱਪ ਝਨੀਰ, ਧੰਨ ਧੰਨ ਬਾਬਾ ਥੰਮਣ ਦਾਸ ਸਪੋਰਟਸ ਕਲੱਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਣਾਂਵਾਲਾ, ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਖੀਵਾ ਦਿਆਲੂਵਾਲਾ, ਐਲਆਈਸੀ ਆਫ ਇੰਡੀਆ, ਰੈਡੀਮੇਡ ਗਾਰਮੈਂਟਸ ਸ਼ੂਜ ਐਂਡ ਜਨਰਲ ਸਟੋਰ ਐਸੋਸੀਏਸ਼ਨ ਬੁਢਲਾਡਾ, ਗੁਰਪ੍ਰੀਤ ਭੰਮੇ ਸੋਸ਼ਲ ਐਕਟੀਵਿਸਟ, ਸਪੋਰਟਸ ਕਰਾਟੇ ਐਸੋਸੀਏਸ਼ਨ ਮਾਨਸਾ, ਸ਼ਹੀਦ ਭਗਤ ਸਿੰਘ ਖੂਨਦਾਨ ਕਲੱਬ ਕੋਟਦੂਨਾ ਬਰਨਾਲਾ , ਧੰਨ ਧੰਨ ਥੰਮਨ ਸਿੰਘ ਸਪੋਰਟਸ ਕਲੱਬ ਬੱਛੋਆਣਾ, ਦ ਗਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ, ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਧਲੇਵਾਂ,ਜੈਮਲਾਪ ਬਲਾਕ ਬੁਢਲਾਡਾ, ਸਮਾਜ ਸੇਵੀ ਨੌਜਵਾਨ ਚਨਾਰਥਲ(ਬਠਿੰਡਾ), ਸਾਬਕਾ ਸੈਨਿਕ ਬੁਢਲਾਡਾ, ਨੌਜਵਾਨ ਸਪੋਰਟਸ ਕਲੱਬ ਵਰੇ ਸਾਹਿਬ, ਸ਼੍ਰੀ ਮਹਿੰਦੀਪੁਰ ਕੀਰਤਨ ਮੰਡਲ ਬੁਢਲਾਡਾ, ਸ਼ਹੀਦ ਕੈਪਟਨ ਕੇਕੇ ਗੋੜ ਕਲੱਬ, ਗੁਰਦੁਆਰਾ ਰਵਿਦਾਸ ਕਲੱਬ ਭੀਖੀ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬੁਢਲਾਡਾ, ਸ਼੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ, ਕ੍ਰਿਸ਼ਨਾ ਕਾਲਜਜ ਆਫ ਹਾਇਰ ਐਜੂਕੇਸ਼ਨ ਰੱਲੀ ਆਦਿ ਦੇ ਆਗੂ ਮੌਜੂਦ ਸਨ























