*ਸ੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਦੇ ਰਕੇਸ਼ ਰਾਜਾ ਬਣੇ ਪ੍ਰਧਾਨ *

0
218

ਮਾਨਸਾ 24 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)

ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸ਼ਹਿਰ ਦੀ ਮਸ਼ਹੂਰ ਧਾਰਮਿਕ ਸੰਸਥਾ ਸ਼੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਦੀ ਇੱਕ ਅਹਿਮ ਮੀਟਿੰਗ ਜੈਨ ਫ਼ੂਡ ਮਾਨਸਾ ਵਿੱਚ ਹੋਈ। ਜਿਸ ਵਿਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਜੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਨਵੇਂ ਸਾਲ ਲਈ ਚੋਣ ਕੀਤੀ ਗਈ 

ਜਿਸ ਵਿੱਚ ਸਰਵਸੰਮਤੀ ਨਾਲ ਰਾਕੇਸ਼ ਰਾਜਾ ਨੂੰ ਪ੍ਰਧਾਨ ਬਣਾਇਆ ਗਿਆ । ਇਸੇ ਤਰ੍ਹਾਂ ਚੇਅਰਮੈਨ ਰਾਮ ਕੁਮਾਰ,ਵਾਇਸ ਚੇਅਰਮੈਨ ਸੰਜੀਵ ਕੁਮਾਰ,ਵਾਇਸ ਪ੍ਰਧਾਨ ਲੱਕੀ ਬਾਂਸਲ, ਸੁਨੀਲ ਮਿੱਤਲ, ਸੈਕਟਰੀ ਸੁਦਾਮਾ ਗਰਗ, ਜੋਆਇਟ ਸੈਕਟਰੀ ਰਾਜੇਸ਼ ਤਾਇਲ,ਖਜਾਨਚੀ ਰਵੀ ਗੋਇਲ ਨੂੰ ਬਣਾਇਆ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਰਾਕੇਸ਼ ਰਾਜਾ ਜੀ ਨੇ ਕਿਹਾ ਕਿ ਸਾਲਾਸਰ ਧਾਮ ਵਿੱਖੇ ਧਰਮਸ਼ਾਲਾ ਦਾ ਨਿਰਮਾਣ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਭੀਮ ਸੈਨ ਗੋਇਲ ਅਤੇ ਸੁਰੇਸ਼ ਕਰੋੜੀ ਨੇ ਕਿਹਾ ਕਿ ਸਮਾਜ ਦੀ ਭਲਾਈ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸੰਸਥਾ ਦੇ ਰਾਜ ਕੁਮਾਰ,ਪ੍ਰਵੀਨ ਕੁਮਾਰ,ਰਾਜ ਕੁਮਾਰ ਰਾਜੂ, ਮਨਦੀਪ ਤੋਤਾ, ਡਿੰਪੀ ਕੁਮਾਰ, ਵਿਨੋਦ ਮਿੱਢਾ, ਵਿਨੋਦ ਕੁਮਾਰ, ਰਾਜੀਵ ਕੁਮਾਰ, ਮਨੀ ਗਰਗ, ਦੀਪਕ ਕੁਮਾਰ,ਦੀਪਕ ਡਿਸ਼, ਰਾਹੁਲ, ਭੂਸ਼ਣ ਕੁਮਾਰ, ਵਿਜੈ ਮਿੱਢਾ,ਚੇਤਨ ਕਾਂਸਲ,ਅਜੈ ਕੁਮਾਰ,ਤਰਸੇਮ ਚੰਦ,ਚੰਦਨ,ਬਿੱਟੂ ਗਰਗ,ਅਭੀ,ਅਜੈ ਕੁਮਾਰ ਆਦਿ ਹਾਜ਼ਰ ਸਨ। ਇਹ ਜਾਣਕਾਰੀ ਸੰਸਥਾ ਦੇ ਪ੍ਰੈਸ ਸਕੱਤਰ ਲੱਕੀ ਬਾਂਸਲ ਨੇ ਦਿੱਤੀ।

LEAVE A REPLY

Please enter your comment!
Please enter your name here