*ਲੋਕ ਪੱਖੀ ਅਵਾਜ਼ ਨੂੰ ਦਵਾਉਣ ਦੀ ਕੋਸ਼ਿਸ਼, ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਸੱਚੀ ਸ਼ਰਧਾਂਜਲੀ।-ਧਾਲੀਵਾਲ*

0
23

ਬੋਹਾ/ਬੁਢਲਾਡਾ 16 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਤੇ ਔਰਤ ਆਗੂ ਮਨਜੀਤ ਗਾਮੀਵਾਲਾ ਦੇ ਨਮਿੱਤ ਸ਼ਰਧਾਂਜਲੀ ਸਮਾਰੋਹ ਤੇ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਗਾਮੀਵਾਲਾ ਵਿਖੇ ਸੈਂਕੜੇ ਕਿਸਾਨ ਮਜ਼ਦੂਰ ਔਰਤਾਂ ਧਾਰਮਿਕ ਸਮਾਜਿਕ ਵਪਾਰਕ ਜਨਤਕ ਤੇ ਰਾਜਸੀ ਆਗੂਆਂ ਵੱਲੋਂ ਭਾਵਭਿੰਨੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਸ਼ਰਧਾਂਜਲੀ ਸਮਾਰੋਹ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਪੰਜਾਬ ਏਟਕ ਵੱਲੋਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਭਾਵੁਕ ਸ਼ਬਦਾਂ ਰਾਹੀਂ ਬੀਬੀ ਮਨਜੀਤ ਗਾਮੀਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਉਹਨਾਂ ਕਿਹਾ ਮਨਜੀਤ ਗਾਮੀਵਾਲਾ ਕ਼ਤਲ ਕਾਂਡ ਇੱਕ ਲੋਕ ਪੱਖੀ ਅਵਾਜ਼ ਨੂੰ ਦਵਾਉਣ ਦੀ ਕੋਝੀ ਕੋਸ਼ਿਸ਼ ਹੈ, ਪ੍ਰੰਤੂ ਇਸ ਨਾਲ ਜੁੜੀ ਵਿਚਾਰਧਾਰਾ ਨਾਲ ਜੁੜੇ ਅਨੇਕਾਂ ਲੋਕ ਇਨਸਾਫ ਦਿਵਾਉਣ ਤੇ ਪਾਰਟੀ ਸਹਿਯੋਗੀ ਧਿਰਾਂ ਨੂੰ ਨਾਲ ਲੈਕੇ ਤਿੱਖੇ ਸੰਘਰਸ਼ ਕਰੇਗੀ।
ਕਿਰਤੀਆਂ ਦੀ ਬੰਦਖਲਾਸੀ ਅਤੇ ਪਰਿਵਾਰ ਨਾਲ ਹਮੇਸ਼ਾ ਡਟਕੇ ਪਹਿਰਾ ਦੇਵੇਗੀ। ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵਿਸ਼ੇਸ਼ ਸ਼ੋਕ ਸੰਦੇਸ਼ ਰਾਹੀਂ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਜੀਤ ਦਾ ਵਿਛੋੜਾ ਪਾਰਟੀ ਦੀ ਰੀੜ੍ਹ ਦੀ ਹੱਡੀ ਟੁੱਟਣ ਬਰਾਬਰ ਦੱਸਿਆ।
ਪੰਜਾਬ ਇਸਤਰੀ ਸਭਾ ਦੇ ਸੂਬਾ ਸਕੱਤਰ ਨਰਿੰਦਰ ਕੌਰ ਸੋਹਲ, ਇਸਤਰੀ ਸਭਾ ਸੀਨੀਅਰ ਆਗੂ ਦਲਜੀਤ ਕੌਰ ਅਰਸ਼ੀ ਨੇ ਔਰਤਾਂ ਪ੍ਰਤੀ ਦਲੇਰ ਆਨਾ ਢੰਗ ਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਵਿੱਚ ਵੱਡਾ ਯੋਗਦਾਨ ਦੱਸਿਆ।
ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਨੇ ਪਾਰਟੀ ਪਰਿਵਾਰ ਨੂੰ ਨਾ ਪੁਰਾ ਹੋਣ ਵਾਲਾ ਦੱਸਿਆ।
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਚਮਕੌਰ ਸਿੰਘ ਮੂਸਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ,ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਧੰਨਾ ਮੱਲ ਗੋਇਲ, ਉਘੇ ਰੰਗ ਕਰਮੀ ਕੁਲਦੀਪ ਦੀਪ, ਉਘੇ ਸਾਹਿਤਕਾਰ ਨਰਿੰਜਣ ਬੋਹਾ,ਲਛਮਣ ਸਿੰਘ ਚੱਕ ਅਲੀ ਸ਼ੇਰ, ਦਲਜੀਤ ਮਾਨਸ਼ਾਹੀਆ, ਅਮਰੀਕ ਫਫੜੇ, ਰਾਮਫਲ ਸਿੰਘ ਚੱਕ ਅਲੀ ਸ਼ੇਰ,ਭਜਨ ਸਿੰਘ ਘੁੰਮਣ, ਜਗਦੇਵ ਸਿੰਘ ਚਕੇਰੀਆਂ, ਜਸਵੀਰ ਕੌਰ ਸਰਾਂ, ਪ੍ਰਸ਼ੋਤਮ ਸਿੰਘ ਗਿੱਲ, ਮਲਕੀਤ ਸਿੰਘ ਮੰਦਰਾਂ, ਸੀਤਾਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏ ਕੇ, ਹਰਦਿਆਲ ਸਿੰਘ ਦਾਤੇਵਾਸ, ਕੇਵਲ ਸਿੰਘ ਸਮਾਓ, ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਨਰੇਸ਼ ਬੁਰਜ ਹਰੀ,ਰਤਨ ਭੋਲਾ, ਰਜਿੰਦਰ ਹੀਰੇਵਾਲਾ, ਗੁਰਪਿਆਰ ਸਿੰਘ ਫੱਤਾ,ਹਰੀਕੇਸ ਮੰਡੇਰ, ਜਗਤਾਰ ਕਾਲਾ, ਬਲਦੇਵ ਬਾਜੇ ਵਾਲਾ, ਕਾਮਰੇਡ ਗੁਰਮੀਤ ਸਿੰਘ ਜੋਗਾ ਪ੍ਰਧਾਨ ਨਗਰ ਪੰਚਾਇਤ ਜੋਗਾ, ਬਾਵਾ ਸਿੰਘ ਪ੍ਰਧਾਨ ਨਗਰ ਪੰਚਾਇਤ ਬੋਹਾ,ਹਰਪਾਲ ਪੰਮੀ, ਜਰਨੈਲ ਕਿਸ਼ਨਗੜ੍ਹ, ਬੀਹਲਾ ਸਿੰਘ ਹਾਕਮ ਵਾਲਾ, ਤਰਸੇਮ ਬੋਹਾ, ਜਗਨਨਾਥ ਬੋਹਾ, ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਏਟਕ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here