*ਅੱਖਾਂ ਦੀ ਜਾਂਚ ਦਾ ਮੁਫ਼ਤ ਕੈਪ ਲਗਾਇਆ ਗਿਆ  ਪਿਤਾ ਦੇ ਦਰਸਾਏ  ਮਾਰਗ ਤੇ ਹਮੇਸ਼ਾ ਚਲਦਾ ਰਹਾਂਗਾ ਐਡਵੋਕੇਟ ਵਿੱਕੀ *

0
21

ਮਾਨਸਾ, 09 ਮਾਰਚ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਆਪਣੇ ਪਿਤਾ ਸ਼ਵ ਨਿਰਪਾਲ ਸਿੰਘ ਜ਼ੈਲਦਾਰ ਦੀ ਯਾਦ ਵਿੱਚ ਆਪਣੀ ਰਿਹਾਇਸ਼ ਤੇ ਅਡਵਾਂਸ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਮੁਫ਼ਤ ਕੈੰਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ 170 ਮਰੀਜਾਂ ਨੇ ਅੱਖਾਂ ਦੇ ਮਾਹਰ ਡਾਕਟਰਾਂ ਤੋਂ ਅੱਖਾਂ ਦੀ ਜਾਚ ਕਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਅਸੀਂ ਆਪਣੇ ਪਿਤਾ ਦੁਆਰਾ ਦਰਸਾਏ ਮਾਰਗ ਤੇ ਚਲਦਿਆਂ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਸਮੇਂ ਸਮੇਂ ਤੇ ਜੋੜਾਂ ਤੇ ਹੱਡੀਆਂ ਦੇ ਮੁਫ਼ਤ ਕੈੰਪ ਲਗਾ ਰਹੇ ਹਾਂ ਤਾਂ ਜੋ ਹਰ ਇੱਕ ਲੋੜਵੰਦ ਨੂੰ ਇਸਦਾ ਲਾਹਾ ਮਿਲ ਸਕੇ। ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਮਾਨਸਾ ਦੇ ਸਾਰੇ ਪਿੰਡਾਂ ਅੰਦਰ ਇਹਨਾਂ ਮੁਫ਼ਤ ਕੈਪਾਂ ਦਾ ਆਜੋਯਨ ਕਰਾਂਗੇ ਤਾਂ ਜੋ ਲੋੜਵੰਦਾਂ ਨੂੰ ਸਹੀ ਸਮੇਂ ਤੇ ਡਾਕਟਰੀ ਸਹਾਇਤਾ ਮਿਲ ਸਕੇ। ਇਸ ਮੌਕੇ ਤੇ ਹਰਮਿੰਦਰ ਸਿੰਘ ਜ਼ੈਲਦਾਰ , ਪ੍ਰਸ਼ੋਤਮ ਸਿੰਘ, ਨਰੋਤਮ ਸਿੰਘ , ਸੁਖਦੀਪ ਸਿੰਘ ਸਿੱਧੂ, ਰਾਜ ਸਿੰਘ ਸਰਾਂ ,ਗਗਨ ਬਾਠ ਰਵੀ ਰੁਪਾਲ ਗੁਰਸੇਵਕ ਸਿੰਘ ਢੂੰਡਾ ਹਾਜ਼ਰ ਸਨ ਅਤੇ ਵੱਡੀ ਗਿਣਤੀ ਵਿੱਚ ਮਰੀਜ਼ਾ ਨੇ ਇਸ ਕੈਪ ਵਿੱਚ ਲਾਹਾ ਲਿਆ।

LEAVE A REPLY

Please enter your comment!
Please enter your name here