*ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ ਬਣੇ  ਦੁਵਾਰਾ ਪ੍ਰਧਾਨ*

0
160

ਬੁਢਲਾਡਾ 9 ਮਾਰਚ  (ਸਾਰਾ ਯਹਾਂ/ਮਹਿਤਾ ਅਮਨ ) : ਭਾਰਤ ਵਿਕਾਸ ਪ੍ਰੀਸ਼ਦ ਦੀ ਚੋਣ ਮੀਟਿੰਗ ਸੂਬਾ ਪ੍ਰਧਾਨ ਵਿਕਟਰ ਛਾਬੜਾ ਅਤੇ ਸਰਪ੍ਰਸਤ ਸ਼੍ਰੀ ਨਿਵਾਸ ਭਿਆਨੀ, ਰਾਸ਼ਟਰੀ ਰੀਜਨਲ ਅਧਿਕਾਰੀ ਸ਼੍ਰੀ ਰਾਜ ਬਾਟ  , ਉਬਜਰਬਰ ਅਰਸ਼ੀ ਬਾਂਸਲ ਦੀ ਅਗਵਾਈ ਹੇਠ ਹੋਈ। ਚੋਣ ਦੀ ਪ੍ਰਕਿਰਿਆ ਰਾਸ਼ਟਰੀ ਗੀਤ ਵੰਦੇ ਮਾਤਰਮ ਤੋਂ ਬਾਅਦ ਸੂਬਾ ਪ੍ਰਧਾਨ ਨੇ ਚੋਣ ਪ੍ਰੀਕਿਰਿਆ ਸ਼ੁਰੂ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਮਕਸਦ ਅਤੇ ਅਸੂਲਾ ਸੰਬੰਧੀ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਸਥਾਂ ਉਹ ਸੰਸਥਾਂ ਹੈ ਜੋ ਪਿਛਲੇ ਕਈ ਵਰ੍ਹਿਆ ਤੋਂ ਸਮਾਜ ਵਿੱਚ ਇਨਸਾਨੀਅਤ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦਾ ਮੁੱਖ ਮਕਸਦ ਸਮਾਜ ਦੀ ਸੇਵਾ, ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰ ਲੋਕਾਂ ਦੀ ਸੇਵਾ ਕਰਨਾ ਹੈ। ਚੋਣ ਪ੍ਰੀਕਿਰਿਆ ਦੌਰਾਨ ਅਮਿਤ ਜਿੰਦਲ ਨੂੰ ਮੁੜ ਸਰਬਸੰਮਤੀ ਨਾਲ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਦੁਵਾਰਾ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਮੀਟਿੰਗ ਦਾ ਮੰਚ ਸੰਚਾਲਨ ਸ਼ਿਵ ਕਾਂਸਲ ਵੱਲੋਂ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਿੰਦਲ ਨੇ ਭਰੋਸਾ ਦਿੱਤਾ ਕਿ ਉਹ ਪਹਿਲਾ ਦੀ ਤਰ੍ਹਾਂ ਪ੍ਰੀਸ਼ਦ ਲਈ ਕੰਮ ਕਰਦੇ ਰਹਿਣਗੇ। ਚੋਣ ਪ੍ਰੀਕਿਰਿਆ ਸਮਾਪਤੀ ਮੌਕੇ ਰਾਸ਼ਟਰੀ ਗਾਣ ਜਨ ਗਣ ਮਨ ਗਾਉਣ ਉਪਰੰਤ ਮੁਕੰਮਲ ਹੋਈ। ਇਸ ਮੌਕੇ ਸੰਸਥਾਂ ਦੇ ਵੱਡੀ ਗਿਣਤੀ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here