*ਆਈ. ਐੱਮ. ਏ. ਵੱਲੋਂ ਲਗਾਇਆ ਗਿਆ ਸੱਤਵਾਂ ਫਰੀ ਮੈਡੀਕਲ ਚੈੱਕਅੱਪ ਕੈਂਪ*

0
102

(ਸਾਰਾ ਯਹਾਂ/ਮੁੱਖ ਸੰਪਾਦਕ ): : ਆਈ. ਐੱਮ. ਏ. ਮਾਨਸਾ ਵੱਲੋਂ ਨੇੜਲੇ ਪਿੰਡ ਠੂਠਿਆਂ ਵਾਲੀ ਵਿਖੇ ਸੑੀ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿੱਚ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਸਾਬਕਾ ਪ੍ਰਧਾਨ ਡਾਕਟਰ ਸੁਨੀਤ ਜਿੰਦਲ ਅਤੇ ਡਾਕਟਰ ਪਵਨ ਗਰਗ ਮੋੜ ਦੁਆਰਾ ਕੀਤਾ ਗਿਆ। ਇਸ ਮੋਕੇ ਬੋਲਦਿਆਂ ਪੑਧਾਨ ਡਾਕਟਰ ਜਨਕ ਰਾਜ ਸਿੰਗਲਾ, ਜਰਨਲ ਸਕੱਤਰ ਸੇਰਜੰਗ ਸਿੰਘ ਸਿੱਧੂ ਅਤੇ ਡਾਕਟਰ ਸੁਰੇਸ਼ ਸਿੰਗਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੰਭਾਲ, ਡਾਕਟਰਾਂ ਦੀ ਜਿੰਮੇਵਾਰੀ ਹੈ। ਸਮਾਜ ਅਤੇ ਲੋਕਾਂ ਨੂੰ ਤੰਦਰੁਸਤ ਰੱਖਣ ਵਿੱਚ ਆਈ.ਐੱਮ.ਏ.ਵੱਲੋ ਆਪਣਾ ਯੋਗਦਾਨ ਹਮੇਸ਼ਾ ਰਹੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਡਾਕਟਰਾਂ ਵੱਲੋਂ ਸਮੇਂ-ਸਮੇਂ ਸਿਰ ਦੱਸੀਆਂ ਜਾਂਦੀਆਂ ਸਾਵਧਾਨੀਆਂ ਤੇ ਅਮਲ ਕਰਨ ਦੀ ਜਰੂਰਤ ਹੈ। ਕੋਰੋਨਾ ਮਹਾਮਾਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੂਰਾ ਟੀਕਾਕਰਨ ਹੀ, ਇਸ ਤੋਂ ਬਚਣ ਦਾ ਇੱਕ ਵਧੀਆ ਉਪਾਅ ਹੈ। ਇਸ ਕੈਂਪ ਵਿੱਚ ਡਾਕਟਰ ਵਿਵੇਕ ਜਿੰਦਲ, ਡਾਕਟਰ ਪਰਸ਼ੋਤਮ ਗੋਇਲ, ਡਾਕਟਰ ਗੁਰਵਿੰਦਰ ਵਿਰਕ, ਡਾਕਟਰ ਸੁਨੀਲ ਬਾਂਸਲ, ਡਾਕਟਰ ਪਿਊਸ਼ ਅਤੇ ਡਾਕਟਰ ਤਮੰਨਾ ਗੋਇਲ ਦੀ ਟੀਮ ਨੇ ਲਗਪਗ 170 ਮਰੀਜ਼ਾਂ ਦਾ ਚੈਕਅੱਪ ਕੀਤਾ। ਫਾਰਮੇਸੀ ਅਫਸਰ ਸੑੀ ਕੈਲਾਸ਼ ਮੋਹਨ ਅਤੇ ਸੑੀ ਜਸਵੀਰ ਸਿੰਘ ਨੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ। ਇਸ ਕੈਂਪ ਦੀ ਸਫਲਤਾ ਵਿੱਚ ਡਾਕਟਰ ਕਾਲਾ ਸਿੰਘ ਅਤੇ ਗੁਦੁਆਰਾ ਪ੍ਬੰਧਕ ਕਮੇਟੀ ਦਾ ਅਹਿਮ ਯੋਗਦਾਨ ਰਿਹਾ।

LEAVE A REPLY

Please enter your comment!
Please enter your name here