

ਮਾਨਸਾ, 9 ਜਨਵਰੀ (ਸਾਰਾ ਯਹਾਂ/ਗੋਪਾਲ ਅਕਲੀਆ)- ਸੰਸਥਾ ਸਹਾਇਤਾ ਗਰੁੱਪ ਲੁਧਿਆਣਾ ਵਲੋਂ ਸੰਸਥਾ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੀਆਂ ਮਾਤਾਵਾਂ ਨੂੰ ਪਿੰਡ ਅਕਲੀਆ, ਬੁਰਜ ਰਾਠੀ ਆਦਿ ਪਿੰਡਾਂ ‘ਚ 100 ਪਰਿਵਾਰਾਂ ਨੂੰ ਕੋਟੀਆਂ ਅਤੇ ਸ਼ਾਲ ਵੰਡੇ ਗਏ। ਗਰੁੱਪ ਦੇ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਹਾਇਤਾ ਗਰੁੱਪ ਦੇ ਸਰਪ੍ਰਸਤ ਡਾ ਹਰਕੇਸ਼ ਸਿੰਘ ਸੰਧੂ (ਯੂ.ਐੱਸ.ਏ) ਤੇ ਪ੍ਰਧਾਨ ਡਾ . ਰਾਜਿੰਦਰ ਸਿੰਘ ਰਾਜੀ ਦੀ ਟੀਮ ਵੱਲੋਂ ਪੰਜਾਬ ਚ ਵੱਖ-ਵੱਖ ਪਿੰਡਾਂ ਦੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੁੰ ਮੁਫ਼ਤ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਜਿਸ ‘ਚ ਵਿਦਿਆਰਥੀਆਂ ਨੂੰ ਇਸ ਮਦਦ ਰਾਹੀ ਪੂਰੇ ਸਾਲ ਦੀ ਪੜ੍ਹਾਈ ਫੀਸ ਦੇ ਨਾਲ – ਨਾਲ ਸਕੂਲੀ ਵਰਦੀਆਂ, ਕਿਤਾਬਾਂ, ਟਰਾਂਸਪੋਰਟ ਆਦਿ ਬਣਦਾ ਸਾਰਾ ਸੰਸਥਾ

ਵਲੋਂ ਦਿੱਤਾ ਜਾਂਦਾ ਹੈ ਅਤੇ ਸਰਦ ਰੁੱਤ ਨੂੰ ਦੇਖਦਿਆਂ ਬੱਚਿਆਂ ਨੂੰ ਬੂਟ, ਜੁਰਾਬਾਂ, ਕੋਟੀਆਂ ਤੇ ਵਰਦੀਆਂ ਵੰਡੀਆਂ ਜਾਂਦੀਆਂ ਹਨ, ਉੱਥੇ ਹੀ ਅੱਜ ਬੱਚਿਆਂ ਦੇ ਪਰਿਵਾਰਾਂ ਦੀ ਮਦਦ ਲਈ ਬੱਚਿਆਂਂ ਦੀਆਂ 100 ਮਾਤਾਵਾਂ ਨੂੰ ਕੋਟੀਆਂ ਅਤੇ ਸ਼ਾਲ ਵੰਡੇ ਗਏ ਹਨ। ਇਸ ਮੌਕੇ ਮਾਸਟਰ ਅਜਮੇਰ ਸਿੰਘ, ਮਾਸਟਰ ਮੇਵਾ ਸਿੰਘ, ਨਛੱਤਰ ਸਿੰਘ, ਮੰਦਰ ਸਿੰਘ, ਜਸਵੰਤ ਸਿੰਘ, ਰਾਜ ਕੁਮਾਰ ਸ਼ਰਮਾ ਅਕਲੀਆ, ਸੰਸਥਾ ਮੈਂਬਰ ਮਦਨ ਲਾਲ ਕੁਸ਼ਲਾ, ਗੋਪਾਲ ਅਕਲੀਆ, ਬਲਜੀਤ ਸਿੰਘ ਅਕਲੀਆ, ਜਸਵੀਰ ਸਿੰਘ ਸੀਰੂ, ਡਾ. ਗੁਰਦੀਪ ਸਿੰਘ ਅਕਲੀਆ ਆਦਿ ਹਾਜ਼ਰ ਸਨ।























