ਜੇ ਸੁਖਬੀਰ ਦੇਣ ਅਸਤੀਫ਼ਾ ਤਾਂ ਬਾਗ਼ੀ ਟਕਸਾਲੀ ਜ਼ਿੰਮੇਵਾਰੀਆਂ ਸਾਂਭਣ ਲਈ ਤਿਆਰ..!

0
63

ਅੰਮ੍ਰਿਤਸਰ: ‘ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਣ ਤਾਂ ਅਕਾਲੀ ਦਲ ਦੀ ਹਾਲਤ ਸੁਧਰ ਸਕਦੀ ਹੈ ਤੇ ਉਹ ਮੁੜ ਸਰਗਰਮ ਹੋ ਕੇ ਅਕਾਲੀ ਦਲ ਲਈ ਕੰਮ ਕਰਨ ਲਈ ਤਿਆਰ ਹਨ।” ਇਹ ਕਹਿਣਾ ਹੈ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ, ਜੋ ਪਿਛਲੇ ਦਿਨੀਂ ਪਾਰਟੀ ਦੀ ਕੋਰ ਕਮੇਟੀ ਸਮੇਤ ਹੋਰ ਅਹੁਦਿਆਂ ਤੋਂ ਅਸਤੀਫ਼ਾ ਦੇ ਗਏ ਹਨ। ਬ੍ਰਹਮਪੁਰਾ ਦਾ ਇਹ ਬਿਆਨ ਸੁਖਬੀਰ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਆਇਆ ਹੈ।

ਹਾਲਾਂਕਿ, ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨਗੀ ਛੱਡਣੀ ਹੁੰਦੀ ਤਾਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਵੱਡੀ ਹਾਰ ਮਗਰੋਂ ਵੀ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਗਿਆ ਸੀ ਪਰ ਉਨ੍ਹਾਂ ਉਦੋਂ ਨਹੀਂ ਦਿੱਤਾ ਤਾਂ ਹੁਣ ਕੀ ਦੇਣਗੇ। ਬ੍ਰਹਮਪੁਰਾ ਨੇ ਆਉਂਦੀ ਚਾਰ ਤਾਰੀਖ਼ ਨੂੰ ਚੋਹਲਾ ਸਾਹਿਬ ਵਿਖੇ ਰੱਖੀ ਰੈਲੀ ਬਾਰੇ ਕਿਹਾ ਕਿ ਕਾਫੀ ਦੇਰ ਤੋਂ ਵਰਕਰਾਂ ਨਾਲ ਮੀਟਿੰਗ ਨਹੀਂ ਕੀਤੀ ਸੀ। ਇਸ ਕਰਕੇ ਉਹ ਆਪਣੇ ਹਲਕੇ ਦੇ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਅੱਜ ਸੁਖਬੀਰ ਬਾਦਲ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਪਾਰਟੀ ਦੀ ਮਰਜ਼ੀ ਹੈ ਤਾਂ ਉਹ ਪ੍ਰਧਾਨਗੀ ਦਾ ਅਹੁਦਾ ਵੀ ਛੱਡ ਸਕਦੇ ਹਨ। ਇਸ ਤੋਂ ਬਾਅਦ ਸੁਖਬੀਰ ਨੇ ਰੁੱਸੇ ਹੋਏ ਅਕਾਲੀ ਲੀਡਰਾਂ ਨੂੰ ਮਨਾਉਣ ਲਈ ਮੁਹਿੰਮ ਵੀ ਛੇੜ ਦਿੱਤੀ। ਸੁਖਬੀਰ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਉਹ ਸਫ਼ਲ ਵੀ ਰਹੇ ਹਨ।

ਹਾਲਾਂਕਿ, ਪਾਰਟੀ ਦੇ ਦੂਜੇ ਨੰਬਰ ‘ਤੇ ਰਹਿਣ ਵਾਲੇ ਨੌਜਵਾਨ ਲੀਡਰ ਬਿਕਰਮ ਮਜੀਠੀਆ ਨੇ ਵੀ ਅੱਜ ਆਪਣੇ ਲਈ ਵਰਤੇ ਜਾਣ ਵਾਲੀ ‘ਉਪਾਧੀ’ ਯਾਨੀ ਮਾਝੇ ਦਾ ਜਰਨੈਲ ਵੀ ਬ੍ਰਹਮਪੁਰਾ ਨੂੰ ਦੇਣ ਵਿੱਚ ਭਲਾਈ ਸਮਝੀ। ਬ੍ਰਹਮਪੁਰਾ ਦੇ ਪ੍ਰਤੀਕਰਮ ਤੋਂ ਬਾਅਦ ਇੰਝ ਜਾਪਦਾ ਹੈ ਕਿ ਉਹ ਹੁਣ ‘ਅਕਾਲੀ ਛੋਹਰਾਂ’ ਤੋਂ ਇੰਨੇ ਸੌਖੇ ਨਹੀਂ ਮੰਨ ਸਕਦੇ।


EDITED BY : SARA YAHA | | Last Updated : 6:18 pm 28 October 2018

LEAVE A REPLY

Please enter your comment!
Please enter your name here