

ਲੁਧਿਆਣਾ : ਬਸਤੀ ਜੋਧੇਵਾਲ ਦੇ ਕੈਲਾਸ਼ ਚੌਕ ਨਜ਼ਦੀਕ ਉਸ ਵੇਲੇ ਵੱਡਾ ਹਾਦਸਾ ਹੁੰਦਾ-ਹੁੰਦਾ ਟਲ ਗਿਆ ਜਦੋਂ ਇਕ ਸਵਾਰੀਆਂ ਨਾਲ ਭਰੀ ਬਸ ਡਿਵਾਈਡਰ ਨਾਲ ਟਕਰਾਅ ਕੇ ਦੂਸਰੀ ਸੜਕ ‘ਤੇ ਜਾ ਪਹੁੰਚੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਾਲੇ ਪਾਸਿਓਂ ਦੋ ਬੱਸਾਂ ਆ ਰਹੀਆਂ ਹਨ, ਸਵਾਰੀਆਂ ਚੁੱਕਣ ਲਈ ਅੱਗੇ ਨਿਕਲਣ ਦੀ ਹੋੜ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਇਕ ਬੱਸ ਡਿਵਾਈਡਰ ਨਾਲ ਟਕਰਾਉਂਦੀ ਹੋਈ ਦੂਸਰੀ ਸੜਕ ‘ਤੇ ਜਾ ਪਹੁੰਚੀ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਗਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated :6:10 pm 28 October 2018
























