ਹਾਦਸੇ ਪਿੱਛੋਂ ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ

0
56

ਚੰਡੀਗੜ੍ਹ: ਫਿਰੋਜ਼ਪੁਰ ਚਜ਼ੀਰਾ ਰੋਡ ’ਤੇ ਪਿੰਡ ਲੋਹਗੜ੍ਹ ਨਜ਼ਦੀਕ ਦੋ ਟਰੱਕ ਆਪਸ ਵਿੱਚ ਟਕਰਾ ਗਏ। ਹਾਦਸੇ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ। ਇਸ ਟਰੱਕ ਦਾ ਡਰਾਈਵਰ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਭਿਆਨਕ ਅੱਗ ਵਿੱਚ ਸੜ ਜਾਣ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਛਾਣ ਸੁਰਜੀਤ ਸਿੰਘ ਵਾਸੀ ਮਮਦੋਟ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਝੋਨੇ ਦੀਆਂ ਬੋਰੀਆਂ ਨਾਲ ਲੱਦਿਆ ਇੱਕ ਟਰੱਕ ਜ਼ੀਰਾ ਵਾਲੇ ਪਾਸੇ ਜਾ ਰਿਹਾ ਸੀ, ਜਿਸਨੂੰ ਸੁਰਜੀਤ ਸਿੰਘ ਚਲਾ ਰਿਹਾ ਸੀ। ਇਸੇ ਦੌਰਾਨ ਬੱਜਰੀ ਨਾਲ ਭਰਿਆ ਹੋਇਆ ਇੱਕ ਹੋਰ ਟਰੱਕ ਜ਼ੀਰੇ ਵਾਲੇ ਪਾਸਿਓਂ ਆ ਰਿਹਾ ਸੀ। ਦੋਵੇਂ ਟਰੱਕ ਜਦੋਂ ਪਿੰਡ ਲੋਹਗੜ੍ਹ ਦੇ ਸਾਹਮਣੇ ਪਹੁੰਚੇ ਤਾਂ ਅਚਾਨਕ ਦੋਵਾਂ ਦੀ ਟੱਕਰ ਹੋ ਗਈ।

ਹਾਦਸੇ ਬਾਅਦ ਸੁਰਜੀਤ ਸਿੰਘ ਦੇ ਝੋਨੇ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਭਾਂਬੜ ਬਣ ਉੱਠੀ ਤੇ ਅੱਗ ਨੇ ਸੁਰਜੀਤ ਸਿੰਘ ਨੂੰ ਟਰੱਕ ਵਿਚੋਂ ਬਾਹਰ ਨਿਕਲਣ ਦਾ ਵੀ ਮੌਕਾ ਨਹੀਂ ਦਿੱਤਾ। ਦੂਜੇ ਪਾਸੇ ਬੱਜਰੀ ਨਾਲ ਭਰੇ ਟਰੱਕ ਡਰਾਈਵਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।


EDITED BY : SARA YAHA | | Last Updated : 7:39 pm 27 October 2018

LEAVE A REPLY

Please enter your comment!
Please enter your name here