

ਬੁਢਲਾਡਾ 24 ਅਕਤੂਬਰ ( ਸਾਰਾ ਯਹਾਂ/ਅਮਨ ਮੇਹਤਾ): ਕਰਵਾ ਚੌਥ ਦੇ ਮੋਕੇ ਤੇ ਸਥਾਨਕ ਸਹਿਰ ਦੀ ਸੀਨੀਅਰ ਸਿਟੀਜਨ ਐਸੋਸੀਏਸਨ ਵੱਲੋਂ ਔਰਤਾਂ ਦੇ ਤੰਬੋਲਾ ਅਤੇ ਕੁਰਸੀ ਦੋੜ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸੋਸੀਏਸਨ ਦੇ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਥਾਣਾ ਸਿਟੀ ਦੇ ਐਸ ਐਚ ਓ ਤਰਨਦੀਪ ਸਿੰਘ ਅਤੇ ਐਸ ਡੀ ਐਮ ਕਾਲਾ ਰਾਮ ਕਾਸਲ ਅਤੇ ਵਿਸੇਸ ਮਹਿਮਾਨ ਦੇ ਤੌਰ ਤੇ ਜਸਵੀਰ ਕੋਰ ਵਿਰਦੀ ਚੇਅਰਪਰਸਨ ਬੇਟੀ ਪੜਾਓ ਬੇਟੀ ਬਚਾਓ ਕਲੱਬ ਸਾਮਿਲ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਸਹਿਰ ਅਤੇ ਨੇੜਲੇ ਪਿੰਡਾ ਦੀਆਂ ਲਗਭਗ 50 ਤੋਂ ਵੱਧ ਔਰਤਾਂ ਨੇ ਭਾਗ ਲਿਆ। ਸੀਨੀਅਰ ਲੇਡੀਜ ਦੇ ਮੁਕਾਬਲਿਆ ਵਿੱਚ ਤੰਬੋਲਾ ਵਿੱਚ ਸੁਦੇਸ ਕੁਮਾਰੀ ਜੇਤੂ ਅਤੇ ਉਪ ਜੇਤੂ ਸੰਤੋਸ ਕੱਕੜ ਰਹੇ ਅਤੇ ਕੁਰਸੀ ਦੋੜ ਮੁਕਾਬਲਿਆ ਵਿੱਚ ਰੇਸਮਾ ਗਰਗ ਜੇਤੂ ਅਤੇ ਸੰਤੋਸ ਕੱਕੜ ਉਪ ਜੇਤੂ ਰਹੇ। ਇਸੇ ਤਰ੍ਹਾਂ ਸਾਮ ਦੇ ਮੁਕਾਬਲਿਆ ਵਿੱਚ ਤੰਬੋਲਾ ਵਿੱਚ ਆਰਤੀ ਜੇਤੂ ਅਤੇ ਕਲਪਨਾ ਸਿੰਘ ਉਪ ਜੇਤੂ ਰਹੇ ਅਤੇ ਕੁਰਸੀ ਦੋੜ ਵਿੱਚ ਪ੍ਰੋਮਿਲਾ ਬਾਲਾ ਜੇਤੂ ਅਤੇ ਸਰੋਜ ਰਾਣੀ ਉਪ ਜੇਤੂ ਰਹੇ। ਸੰਸਥਾ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਇਹ ਪ੍ਰੋਗਰਾਮ ਪ੍ਰੇਜੈਕਟ ਚੇਅਰਪਰਸਨ ਪ੍ਰੋਮਿਲਾ ਬਾਲਾ, ਕਨਵੀਨਰ ਸੁਦੇਸ ਕੁਮਾਰੀ, ਡਾਕਟਰ ਕਸਮੀਰ ਸਿੰਘ, ਅਮਰੀਕ ਸਿੰਘ ਭੱਠਲ, ਸੱਤਪਾਲ ਗਰਗ, ਸੁਖਵਿੰਦਰ ਸਿੰਘ ਪਟਵਾਰੀ, ਦਰਸਨ ਸਰਮਾ, ਮਹਾਵੀਰ ਪ੍ਰਸਾਦ, ਦਰਸਨ ਕੁਮਾਰ, ਵਿਜੈ ਗਰਗ, ਨਿਰੰਜਣ ਬੋਹਾ ਆਦਿ ਦੇ ਸਹਿਯੋਗ ਸਦਕਾ ਨੇਪਰੇ ਚੜਿਆ। ਇਸ ਮੋਕੇ ਸਵੀਟੀ ਜਿੰਦਲ, ਨਿਸਾ ਅਰੋੜਾ, ਗੀਤੂ, ਨਿਸਿਕਾ, ਜਾਹਨਵੀ, ਗੁਰਮੀਤ ਕੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾ ਸਾਮਿਲ ਸਨ।























