*ਭਾਰੀ ਬਰਸਾਤ ਦੇ ਬਾਜਵੂਦ ਵੀ ਸਫਲ ਹੋ ਨਿਬੜਿਆ ਨੇਕੀ ਸੰਸਥਾ ਦਾ ਸਾਈਕਲੋਥਾਨ ਅਤੇ ਐਰੋਮੋਡਲਿੰਗ ਸ਼ੋਅ*

0
66

ਬੁਢਲਾਡਾ 24 ਅਕਤੂਬਰ (ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਨੇਕੀ ਫਾਉਂਡੇਸ਼ਨ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਅੱਜ ਦੇ ਯੁੱਗ ਵਿੱਚ ਸਾਇਕਲਿੰਗ ਲਈ ਪ੍ਰੇਰਿਤ ਕਰਨ ਲਈ ਸਹਿਰ ਅੰਦਰ ਸਾਈਕਲੋਥਾਨ ਅਤੇ ਐਰੋਮੋਡਲਿੰਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਏ ਐਸ ਪੀ ਮਨਿੰਦਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਭਾਗ ਲਿਆ ਅਤੇ ਸਾਈਕਲ ਚਲਾ ਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਧਿਆਨ ਦੇਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਸਭ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਲਈ ਸਾਨੂੰ ਕਸਰਤਾਂ, ਸਾਇੰਕਲਿੰਗ, ਯੋਗ ਆਦਿ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਚਾਹੀਦਾ ਹੈ। ਤਾਂ ਜੋ ਸਾਡਾ ਸਰੀਰ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਰਹੇ।  ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪ੍ਰੋਗਰਾਮ ਉਹਨਾਂ ਵੱਲੋਂ ਸੰਸਥਾ ਦੇ ਚਾਰ ਸਾਲ ਪੂਰੇ ਹੋਣ ਉੱਤੇ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਬਾਰਿਸ਼ ਦੇ ਬਾਵਜੂਦ ਵੀ 301 ਸਾਈਕਲ ਸਵਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ 13 ਕਿਲੋਮੀਟਰ ਤੋਂ ਵੱਧ ਦੂਰੀ ਪੂਰੀ ਕੀਤੀ। ਇਸ ਮੌਕੇ ਹਰੀ ਝੰਡੀ ਦੀ ਰਸਮ ਨੇਕੀ ਫਾਉਂਡੇਸ਼ਨ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਉਆਸਿਸ ਹੈਲਥ ਟੈਕ ਇੰਡੀਆ ਦੇ ਐਮ ਡੀ ਬਰਿੰਦਰ ਗਰਗ ਵੱਲੋਂ ਆਪਣੇ ਸਾਥੀਆਂ ਐਡਵੋਕੇਟ ਜੈਨੀ ਕਾਠ, ਸੁਨੀਲ ਗੋਇਲ ਅਤੇ ਦੀਪਕ ਗਰਗ ਸਮੇਤ ਵੱਲੋਂ ਅਦਾ ਕੀਤੀ ਗਈ।ਸੰਸਥਾ ਮੈਬਰਾਂ ਨੇ ਦੱਸਿਆ ਕਿ ਜਿੱਥੇ ਇਹ ਇਵੇੰਟ ਸਹਿਰ ਵਿੱਚ ਪਹਿਲੀ ਵਾਰ ਐਨੇ ਵੱਡੇ ਪੱਧਰ ਉੱਤੇ ਆਯੋਜਿਤ ਕੀਤਾ ਗਿਆ ਸੀ ਉੱਥੇ ਹੀ ਚੰਡੀਗੜ੍ਹ ਤੋਂ ਐਰੋਮੋਡਲਿੰਗ ਇੰਸਟਰਕਟਰ ਦਾਮਨ ਜੋਈਆ ਦੀ ਅਗਵਾਹੀ ਹੇਠ ਆਈ ਟੀਮ ਵੱਲੋਂ ਦਿਖਾਏ ਗਏ ਐਰੋਮੋਡਲਿੰਗ ਸ਼ੋਅ ਨੇ ਬੱਚਿਆਂ ਸਮੇਤ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਸੋਅ ਨੂੰ ਦੇਖਣ ਲਈ ਦੂਰੋਂ ਦੂਰੋਂ ਵੱਖ ਵੱਖ ਸਕੂਲਾਂ ਦੇ 600 ਤੋਂ ਵੱਧ ਵਿਦਿਆਰਥੀ ਪਹੁੰਚੇ ਸਨ। ਸਾਰੇ ਹੀ ਸਾਈਕਲ ਸਵਾਰਾਂ ਅਤੇ ਵਿਦਿਆਰਥੀਆਂ ਲਈ ਸੰਸਥਾ ਵੱਲੋਂ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸੋਅ ਨੂੰ ਸਹਿਰ ਦੇ ਵੱਖ ਵੱਖ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਵੱਲੋਂ ਸਪੌਂਸਰ ਕੀਤਾ ਗਿਆ ਸੀ। ਇਸ ਪੂਰੇ ਇਵੇੰਟ ਨੂੰ ਸਫ਼ਲ ਬਣਾਉਣ ਵਿੱਚ ਨੇਕੀ ਜੀ ਓ ਜੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਨੇਕੀ ਟੀਮ ਨੇ ਸਾਰੇ ਹੀ ਪਹੁੰਚੇ ਪਤਿਵੰਤਿਆਂ, ਸਾਈਕਲ ਸਵਾਰਾਂ, ਵਿਦਿਆਰਥੀਆਂ, ਸਹਿਯੋਗੀਆ ਅਤੇ ਸਪੌਂਸਰਾਂ ਦਾ ਪ੍ਰੋਗਰਾਮ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।*ਫੋਟੋ: ਬੁਢਲਾਡਾ: ਸਾਇਕਲੋਥਾਨ ਅਤੇ ਐਰੋਮੋਡਲਿੰਗ ਸੋਅ ਦੀਆਂ ਤਸਵੀਰਾਂ ਅਤੇ ਏ ਐਸ ਪੀ ਮਨਿੰਦਰ ਦਾ ਸਨਮਾਨ ਕਰਦੇ ਹੋਏ ਨੇਕੀ ਟੀਮ ਮੈਂਬਰ।*

LEAVE A REPLY

Please enter your comment!
Please enter your name here