ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ

0
130

ਅੰਮ੍ਰਿਤਸਰ: ਅਕਸਰ ਕਿਹਾ ਸੁਣਿਆ ਜਾਂਦਾ ਹੈ ਕਿ ਹੋਣੀ ਨੂੰ ਕੌਣ ਟਾਲ਼ ਸਕਦੈ, ਕੁਝ ਅਜਿਹੀਆਂ ਹੀ ਇਤਫ਼ਾਕੀਆ ਗੱਲਾਂ ਅੰਮ੍ਰਿਤਸਰ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਪਹਿਲਾਂ ਹੋਈਆਂ, ਜਿਸ ਵਿੱਚ ਲੋਕਾਂ ਨੂੰ ਬਚਾਅ ਰੱਖਣ ਦੀ ਗੱਲ ਕਹੀ ਗਈ ਸੀ। ਦੁਸਹਿਰਾ ਮੇਲਾ ਜਿਸ ਮੈਦਾਨ ਵਿੱਚ ਸੀ, ਉਹ ਨੀਵਾਂ ਸੀ ਤੇ ਰੇਲਵੇ ਲਾਈਨਾਂ ਉੱਚੀਆਂ ਹੋਣ ਕਾਰਨ ਉੱਥੋਂ ਸਟੇਜ ਦਾ ਨਜ਼ਾਰਾ ਵਧੀਆ ਦਿੱਸਦਾ ਸੀ। ਇਸੇ ਕਰਕੇ ਲੋਕਾਂ ਦੀ ਭੀੜ ਪਟੜੀਆਂ ‘ਤੇ ਲੱਗ ਜਾਂਦੀ ਸੀ ਤੇ ਟ੍ਰੇਨ ਆਉਣ ‘ਤੇ ਲੋਕ ਉੱਥੋਂ ਹਟ ਜਾਂਦੇ ਸਨ।

ਲੋਕਾਂ ਦੇ ਅਜਿਹਾ ਕਰਨ ‘ਤੇ ਮੇਲੇ ਵਿੱਚ ਪ੍ਰੋਗਰਾਮ ਪੇਸ਼ ਕਰਨ ਆਏ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਵਾਰ-ਵਾਰ ਸੁਚੇਤ ਕੀਤਾ ਸੀ। ਬਾਅਦ ਦੁਪਹਿਰ ਜਦ ਇਕ ਗਾਇਕ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ ਤਾਂ ਸਟੇਜ ਸੰਚਾਲਕ ਨੇ ਕਿਹਾ ਸੀ ਕਿ, ਭਾਅ ਜੀ ਤੁਸੀ ਸਾਰੇ ਜੋ ਪਟੜੀ ‘ਤੇ ਖੜ੍ਹੇ ਹੋ, ਤੁਹਾਨੂੰ ਟ੍ਰੇਨਾਂ ਦਾ ਟਾਈਮ ਪਤਾ ਹੈ ਕਿ ਕਿਹੜੀ ਕਦੋਂ ਲੰਘਣੀ ਹੈ, ਪਰ ਜਦ ਉਹ ਜਾਂਦੀ ਹੈ ਤਾਂ ਇਹ ਨਹੀਂ ਪੁੱਛਦੀ ਕਿ ਅੱਗੇ ਕੌਣ ਖੜ੍ਹਾ ਹੈ।

‘ਕਿੱਲਰ ਟ੍ਰੇਨ’ ਯਾਨੀ 59 ਲੋਕਾਂ ਨੂੰ ਦਰੜਨ ਵਾਲੇ ਜਲੰਧਰ-ਅੰਮ੍ਰਿਤਸਰ ਡੀਐਮਯੂ ਤੋਂ ਪਹਿਲਾਂ ਹਾਵੜਾ ਮੇਲ ਵੀ ਉਸੇ ਥਾਂ ਤੋਂ ਲੰਘੀ ਸੀ ਅਤੇ ਪਹਿਲਾਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਉਸ ਟਰੇਨ ਨਾਲ ਵੀ ਹਾਦਸਾ ਹੋਇਆ ਹੈ। ਪਰ ਜਦ ਲੁਧਿਆਣਾ ਸਟੇਸ਼ਨ ‘ਤੇ ਇਸ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਵੀ ਦੱਸਿਆ ਕਿ ਜਦ ਉਹ ਟ੍ਰੇਨ ਲੈਕੇ ਲੰਘਿਆ ਸੀ ਤਾਂ ਪੁਲਿਸ ਨੇ ਭੀੜ ਨੂੰ ਉੱਥੋਂ ਹਟਾ ਦਿੱਤਾ ਸੀ। ਪਰ ਡੀਐਮਯੂ ਆਉਣ ਤੋਂ ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ।

ਇਸ ਤੋਂ ਬਾਅਦ ਹਾਦਸੇ ਤੋਂ ਐਨ ਪਹਿਲਾਂ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਦੱਸਣ ਮੁਤਾਬਕ ਲੋਕਾਂ ਨੂੰ ਲਾਈਨਾਂ ਤੋਂ ਦੂਰ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਗਈ ਸੀ। ਪਰ ਜਿਓਂ ਹੀ ਰਾਵਣ ਦਹਿਨ ਦੀ ਰਸਮ ਅਦਾ ਕੀਤੀ ਗਈ ਤਾਂ ਕੁਝ ਹੀ ਸਕਿੰਟਾਂ ਵਿੱਚ ਡੀਐਮਯੂ ਲੋਕਾਂ ‘ਤੇ ਆ ਚੜ੍ਹੀ। ਲੋਕ ਪਟਾਕਿਆਂ ਦੀ ਆਵਾਜ਼ ਕਾਰਨ ਟ੍ਰੇਨ ਦਾ ਹਾਰਨ ਵੀ ਨਹੀਂ ਸੁਣ ਸਕੇ ਤੇ ਮੌਤ ਦੇ ਮੂੰਹ ਵਿੱਚ ਜਾ ਵੜੇ।


EDITED BY : SARA YAHA | | Last Updated : 7:35 pm 20 October 2018

LEAVE A REPLY

Please enter your comment!
Please enter your name here