ਇਥੇ ਵੀ 45 ਸਾਲਾਂ ਤੋਂ ਰੇਲਵੇ ਟਰੈਕ ਨੇੜੇ ਲੱਗਦਾ ਹੈ ਦੁਸਹਿਰਾ, ਅੰਮ੍ਰਿਤਸਰ ਹਾਦਸੇ ਤੋਂ ਬਾਅਦ ਕੀਤੀ ‘ਤੌਬਾ’

0
87

ਲੁਧਿਆਣਾ: ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਵਾਪਰੇ ਹਾਦਸੇ ਤੋਂ ਬਾਅਦ ਰਿਐਲਟੀ ਚੈੱਕ ਕੀਤਾ ਗਿਆ ਤਾਂ ਲੁਧਿਆਣਾ ‘ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ। ਜਿਥੇ 45 ਸਾਲਾਂ ਤੋਂ ਰੇਲਵੇ ਫਾਟਕ ਨੇੜੇ ਹੀ ਦੁਸਹਿਰਾ ਮੇਲਾ ਲਗਾਇਆ ਜਾਂਦਾ ਹੈ। ਲੁਧਿਆਣਾ ਦੀ ਧੁਰੀਂ ਲਾਈਨ ਫਾਟਕ ਨੇੜੇ ਹਰ ਸਾਲ ਟਰੈਕ ਤੋਂ ਮਹਿਜ਼ 70-80 ਫੁੱਟ ਦੀ ਦੂਰੀ ‘ਤੇ ਰਾਵਣ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਸਬੰਧੀ ਜਦੋਂ ਦੁਸਹਿਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਲਈ ਬਕਾਇਦਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਂਦੇ ਹਨ।
PunjabKesari
ਅੰਮ੍ਰਿਤਸਰ ‘ਚ ਵਾਪਰੇ ਦਿਲ ਦਹਿਲਾਉਣ ਵਾਲੇ ਹਾਦਸੇ ਤੋਂ ਬਾਅਦ ਲੁਧਿਆਣਾ ਦੀ ਇਸ ਦੁਸਹਿਰਾ ਕਮੇਟੀ ਨੇ ਵੀ ਤੌਬਾ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਆਉਣ ਵਾਲੇ ਸਾਲ ਤੋਂ ਉਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਰੇਲਵੇ ਲਾਈਨ ਨੇੜੇ ਦੁਸਹਿਰਾ ਨਾ ਮਨਾਇਆ ਜਾਵੇ।


EDITED BY : SARA YAHA | | Last Updated : 7:30 pm 20 October 2018

LEAVE A REPLY

Please enter your comment!
Please enter your name here