**ਕਾਲਜ ਚੌਕ ਦੇ ਓਵਰ ਬ੍ਰਿਜ ਦੇ ਕੰਮ ਦੀ ਢਿਲੀ ਰਫਤਾਰ, ਲੋਕ ਪ੍ਰੇਸ਼ਾਨ*

0
51

ਬੁਢਲਾਡਾ 14 ਅਕਤੂਬਰ (ਸਾਰਾ ਯਹਾਂ/ਅਮਨ ਮੇਹਤਾ):   ਨੈਸ਼ਨਲ ਹਾਈ-ਵੇਅ 148-ਬੀ ਦੇ ਨਿਰਮਾਣ ਅਧੀਨ ਫਲਾਈ ਓਵਰ ਬ੍ਰਿਜ ਪੁਲਾ ਦੇ ਕੰਮ ਦੀ ਢਿਲੀ ਰਫਤਾਰ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਚੋਂ ਗੁਜਰਨਾਂ ਪੈ ਰਿਹਾ ਹੈ। ਉਥੇ ਲੋਕਾ ਦੀ ਆਮ ਮਰਾ ਜਿਦਗੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਤਿਕੋਨੀ ਚੌਕ ਵਿਖੇ ਬਣ ਰਹੇ ਪੁਲਾਂ ਦੇ ਕੰਮ ਜਲਦ ਮੁਕੰਮਲ ਕਰਵਾਉਣ ਵੱਲ ਸਬੰਧਤ ਕੰਪਨੀ ਨੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਥੋੜੀ ਜਿਹੀ ਬਰਸਾਤ ਕਾਰਨ ਇਸ ਸੜਕ ਤੋਂ ਛੋਟੇ ਵਹੀਕਲਾਂ ਦਾ ਲੰਘਣਾਂ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਹ ਕਿਸੇ ਬਹੁਤ ਵੱਡੀ ਦੁਰਘਟਨਾ ਦਾ ਇਤਜਾਰ ਕਰ ਰਹੀ ਹੈ। ਉਹਨਾ ਦਸਿਆ ਕਿ ਇਥੇ ਬਣੀ ਦਲਦਲ ਚ ਕਾਰਾਂ ਅਤੇ ਹੋਰ ਵਹੀਕਲ ਆਮ ਹੀ ਫਸੇ ਦੇਖੇ ਜਾ ਸਕਦੇ ਹਨ ਅਤੇ ਰਾਤ ਸਮੇਂ ਇਸ ਰਸਤੇ ਆਉਂਦੇ ਅਣਜਾਣ ਵਿਅਕਤੀ ਹੋਰ ਵੀ ਭੈ ਭੀਤ ਹੁੰਦੇ ਹਨ।ਲੋਕਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਕਿਸੇ ਵੱਡੀ ਸੜਕ ਜਾਂ ਪੁਲ ਦੇ ਨਿਰਮਾਣ ਤੋਂ ਪਹਿਲਾਂ ਉਸ ਮਾਰਗ ਦੇ ਰਸਤੇ ਦਾ ਬਦਲਵਾਂ ਪ੍ਰਬੰਧ ਜਾਂ ਇਸਦੇ ਨਾਲ ਦੋਵੇਂ ਪਾਸੇ ਮਜਬੂਤ ਸਰਵਿਸ ਰੋਡ ਬਣਾਉਣੀ ਹੁੰਦੀ ਹੈ ਪਰ ਅਜਿਹਾ ਨਹੀ ਕੀਤਾ ਗਿਆ । ਕਾਲਜ ਨਜਦੀਕ ਬਣਾਏ ਜਾ ਰਹੇ ਪੁਲ ਦੇ ਨਾਲ-ਨਾਲ ਰਸਤਾ ਤਾ ਬਣਾ ਦਿੱਤਾ ਪਰ ਉਹ ਕੱਚੇ ਰਸਤੇ ਤੋਂ ਮਾੜਾ ਜਾਪਦਾ ਹੈ ਜਿਥੇ ਹਮੇਸ਼ਾਂ ਬਣੇ ਰਹਿੰਦੇ ਗੋਡੇ-ਗੋਡੇ ਗਾਰੇ ਚੋਂ ਕੋਈ ਜਿਗਰੇ ਵਾਲਾ ਹੀ ਗੁਜਰ ਸਕਦਾ ਹੈ।ਇਸ ਨਿਰਮਾਣ ਕਾਰਨ ਪੁਲ ਦੇ ਦੋਨੀ ਪਾਸੀਂ ਸਾਰੇ ਕਾਰੋਬਾਰ ਬੰਦ ਹੋ ਚੱਕੇ ਹਨ ਅਤੇ ਘਰਾਂ ਵਾਲੇ ਲੋਕ ਹੋਰ ਵੀ ਜਿਆਦਾ ਪ੍ਰੁੇਸ਼ਾਨ ਹਨ ਅਤੇ ਕਾਲਜ ਅੰਦਰ ਪਡ਼੍ਹਦੇ ਹਜ਼ਾਰਾਂ ਵਿਦਿਆਰਥੀਆ ਲਈ ਮੁੱਖ ਗੇਟ ਵੀ ਇਸ ਦਲਦਲ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨਾਲ ਗੱਲਬਾਤ ਕਰਨ ਤੇ ਪੁਲ ਦੇ ਨਿਰਮਾਣ ਚ ਢਿੱਲੀ ਕਾਰਗੁਜ਼ਾਰੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਹੋਣ ਵਾਲੇ  ਵੱਡੇ ਹਾਦਸੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹਜਾਰਾ ਵਿਦਿਆਰਥੀ ਇਸ ਦਲਦਲ ਵਾਲੇ ਰਾਸਤੇ ਚ ਜਾਣ ਲਈ ਮਜਬੂਰ ਹਨ। ਉਹਨਾ ਕਿਹਾ ਕਿ ਇਹ ਮਾਮਲਾ ਜਲਦੀ ਹੀ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ। ਉਹਨਾ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਲਾਂ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here