

ਜਲੰਧਰ (ਸਾਰਾ ਯਹਾ)— ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਈ. ਡੀ. ਦੇ ਸੀਨੀਅਰ ਅਧਿਕਾਰੀ ਨਿਰੰਜਨ ਸਿੰਘ ਡਰੱਗਜ਼ ਨੂੰ ਲੈ ਕੇ ਜਾਂਚ ਕਰ ਰਹੇ ਸਨ ਪਰ ਉਨ੍ਹਾਂ ‘ਤੇ ਦਬਾਅ ਪਾਇਆ ਜਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਸੇਵਾ ਤੋਂ ਹਟ ਜਾਣਾ ਹੀ ਵਧੀਆ ਸਮਝਿਆ ਅਤੇ ਆਪਣਾ ਅਸਤੀਫਾ ਰਿਟਾਇਰ ਹੋਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਭੇਜ ਦਿੱਤਾ।
ਤੇਲ ਕੀਮਤਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਨਤਾ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਕਿਉਂਕਿ ਕਟੌਤੀ ਤੋਂ ਬਾਅਦ ਕੀਮਤਾਂ ਫਿਰ ਵਧਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਨੇ 104 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ ਡੀਜ਼ਲ 55 ਰੁਪਏ ਲੀਟਰ ਜਨਤਾ ਨੂੰ ਦਿੱਤਾ ਸੀ ਜਦਕਿ ਕੱਚਾ ਤੇਲ 84 ਡਾਲਰ ‘ਤੇ ਚੱਲ ਰਿਹਾ ਹੈ ਤਾਂ ਡੀਜ਼ਲ ਦੇ ਮੁੱਲ ਭਾਜਪਾ ਸਰਕਾਰ ਨੇ 72 ਰੁਪਏ ਲੀਟਰ ਤੱਕ ਕਰ ਦਿੱਤੇ ਹਨ। ਜਾਖੜ ਨੇ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਦਾ ਅਸਰ ਨਵੰਬਰ-ਦਸੰਬਰ ‘ਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਤੇ ਪਵੇਗਾ।
EDITED BY : SARA YAHA | | Last Updated : 7:50 pm 06 October 2018























