

ਚੰਡੀਗੜ•(ਸਾਰਾ ਯਹਾ) , 5 ਅਕਤੂਬਰ: ਪੰਜਾਬ ਸਰਕਾਰ ਨੇ ਅੱਜ 4 ਆਈ.ਏ.ਐਸ ਅਧਿਕਾਰੀਆਂ ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।
ਬੁਲਾਰੇ ਨੇ ਦੱਸਿਆ ਕਿ 4 ਆਈ.ਏ.ਐਸ. ਅਧਿਕਾਰੀਆਂ ਵਿਚ ਸ੍ਰੀ ਕਿਰਪਾ ਸ਼ੰਕਰ ਸਰੋਜ ਨੂੰ ਪ੍ਰਮੁੱਖ ਸਕੱਤਰ, ਜੇਲ•ਾਂ, ਸ੍ਰੀ ਜਸਪਾਲ ਸਿੰਘ ਨੂੰ ਪ੍ਰਮੁੱਖ ਸਕੱਤਰ, ਜਨਰਲ ਐਡਮਿਨਸਟ੍ਰੇਸ਼ਨ ਤੇ ਕੁਆਰਡੀਨੋਸ਼ਨ, ਸ੍ਰੀ ਕਾਕੂਮਾਨੂ ਸਿਵਾ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ, ਟਰਾਂਸਪੋਰਟ ਅਤੇ ਸ੍ਰੀ ਕਾਹਨ ਸਿੰਘ ਪੰਨੂ ਨੂੰ ਪ੍ਰਮੁੱਖ ਸਕੱਤਰ, ਖੇਤੀਬਾੜੀ ਤੇ ਭੂਮੀ ਸੰਭਾਲ ਅਤੇ ਵਾਧੂ ਚਾਰਜ ਡਾਇਰੈਕਟਰ, ਮਿਸ਼ਨ ਤੰਦਰੁਸਤ ਪੰਜਾਬ, ਵਾਧੂ ਚਾਰਜ ਕਮਿਸ਼ਨਰ ਫੂਡ ਤੇ ਡਰੱਗ ਪ੍ਰਬੰਧਨ, ਵਾਧੂ ਚਾਰਜ ਡਾਇਰੈਕਟਰ, ਵਾਤਾਵਰਣ ਤੇ ਜਲਵਾਯੂ ਪਰਿਵਰਤਨ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ•ਾਂ ਸ੍ਰੀ ਕਰਨੈਲ ਸਿੰਘ, ਪੀ.ਸੀ.ਐਸ. ਨੂੰ ਵਧੀਕ ਸਕੱਤਰ, ਪਸ਼ੂ ਪਾਲਣ, ਮੱਛੀਪਾਲਣ ਤੇ ਡੇਅਰੀ ਵਿਕਾਸ, ਵਾਧੂ ਚਾਰਜ ਵਧੀਕ ਸਕੱਤਰ , ਸਾਇੰਸ, ਤਕਨਾਲੋਜੀ ਤੇ ਵਾਤਾਵਰਣ, ਵਾਧੂ ਚਾਰਜ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵਜੋਂ ਤਾਇਨਾਤ ਕੀਤਾ ਗਿਆ ਹੈ।
EDITED BY : SARA YAHA | | Last Updated : 7:45 pm 05 October 2018























