ਆਖਰ ਮੋਦੀ ਸਰਕਾਰ ਨੂੰ ਘਟਾਉਣਾ ਹੀ ਪਿਆ ਪੈਟਰੋਲ-ਡੀਜ਼ਲ ਦਾ ਰੇਟ

0
175

ਨਵੀਂ ਦਿੱਲੀ: ਕਈ ਦਿਨਾਂ ਦੇ ਲਗਾਤਾਰ ਵਾਧੇ ਬਾਅਦ ਅੱਜ ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਢਾਈ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਟੌਤੀ ਕੀਤੀ ਗਈ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਤਲੀ ਨੇ ਕਿਹਾ ਕਿ 1.50 ਰੁਪਇਆ ਐਕਸਾਇਜ਼ ਡਿਊਟੀ ਤੇ ਤੇਲ ਬਜ਼ਾਰ ਕੰਪਨੀਆਂ (OMC) ਵੱਲੋਂ ਇੱਕ ਰੁਪਇਆ ਘਟਾਏ ਜਾਣ ਤੋਂ ਬਾਅਦ ਕੁੱਲ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸੂਬਿਆਂ ਨੂੰ ਲਿਖ ਰਹੇ ਹਾਂ ਕਿ ਜਿਵੇਂ ਕੇਂਦਰ ਨੇ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ, ਉਸੇ ਤਰਜ਼ ‘ਤੇ ਉਹ ਵੀ ਤੇਲ ‘ਤੇ ਐਕਸਾਇਜ਼ ਡਿਊਟੀ ਘਟਾਉਣ। ਜੇਤਲੀ ਨੇ ਕਿਹਾ ਕਿ ਐਕਸਾਇਜ਼ ਡਿਊਟੀ ਘਟਾਉਣ ਨਾਲ ਮੌਜੂਦਾ ਸਾਲ ਕੁੱਲ 10,500 ਕਰੋੜ ਰੁਪਏ ਦਾ ਘਾਟਾ ਪਵੇਗਾ।


EDITED BY : SARA YAHA | | Last Updated : 7:45 pm 04 October 2018

LEAVE A REPLY

Please enter your comment!
Please enter your name here