

ਨਵੀਂ ਦਿੱਲੀ(ਸਾਰਾ ਯਹਾ) — ਕੇਂਦਰ ਸਰਕਾਰ ਨੇ ਭਾਰਤੀ ਸਟੇਟ ਬੈਂਕ ਸਣੇ 10 ਸਰਕਾਰੀ ਬੈਂਕਾਂ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਲ ਅਧਿਕਾਰੀ (ceo) ਦੀ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਦੀ ਨਿਯੁਕਤੀ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਇਨ੍ਹਾਂ 10 ਮੈਨੇਜਿੰਗ ਡਾਇਰੈਕਟਰ (md) ਅਤੇ ਸੀ.ਈ.ਓ. ਦੀ ਨਿਯੁਕਤੀ ਨੂੰ ਕੈਬਿਨੇਟ ਦੀ ਨਿਯੁਕਤੀ ਕਮੇਟੀ ਨੇ ਮੰਜੂਰੀ ਦੇ ਦਿੱਤੀ ਹੈ।
ਭਾਰਤੀ ਸਟੇਟ ਬੈਂਕ ਦੇ ਡਿਪਟੀ ਐੱਮ.ਡੀ. ਮੁਤਯੁੰਜਯ ਮਹਾਪਾਤਰਾ ਅਤੇ ਪਦਮਜਾ ਚੰਦੂ ਨੂੰ ਸਿੰਡਿਕੇਟ ਬੈਂਕ ਦਾ ਐੱਮ.ਡੀ. ਅਤੇ ਇੰਡੀਅਨ ਬੈਂਕ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਆਰਡਰ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਦਾ ਕਾਰਜਕਾਲ ਇਸ ਦੇ ਰਿਟਾਇਮੇਂਟ ਤੱਕ ਚੱਲਦਾ ਰਹੇਗਾ ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਦੋਵਾਂ ਦਾ ਕਾਰਜਕਾਲ 31 ਮਈ 2020 ਅਤੇ ਅਗਸਤ 20121 ਤੱਕ ਚੱਲੇਗਾ।
ਐੱਸ.ਬੀ.ਆਈ. ਦੇ ਡਿਪਟੀ ਐੱਮ.ਡੀ. ਮੋਹਾਪਾਤਰਾ ਨੂੰ ਸੇਟ੍ਰਲ ਬੈਂਕ ਆਫ ਇੰਡੀਆ ਦਾ ਐੱਮ.ਡੀ. ਅਤੇ ਸੀ.ਈ.ਓ. ਚੁਣਿਆ ਗਿਆ ਹੈ। ਐੱਸ.ਬੀ.ਆਈ. ਦੇ ਦੂਜੇ ਡਿਪਟੀ ਐੱਮ.ਡੀ ਜੇ. ਪਾਕ੍ਰਿਸ਼ਣੀ ਨੂੰ ਆਧਰਾਂ ਬੈਂਕ ਦਾ ਐੱਮ.ਡੀ, ਅਤੇ ਸੀ.ਈ.ਓ. ਚੁਣਿਆ ਗਿਆ ਹੈ। ਉੱਥੇ ਹੀ ਐੱਸ.ਬੀ.ਆਈ. ਦੇ ਇਕ ਹੋਰ ਡਿਪਟੀ ਐੱਮ.ਡੀ. ਕਰਨਮ ਸ਼ਿਖਰ ਨੂੰ ਦੇਨਾ ਬੈਂਕ ਦਾ ਐੱਮ.ਡੀ. ਅਤੇ ਸੀ.ਈ.ਓ. ਚੁਣਿਆ ਗਿਆ ਹੈ। ਇਨ੍ਹਾਂ ਸਾਰਿਆ ਦਾ ਕਾਰਜਕਾਲ ਵੀ ਇਨ੍ਹਾਂ ਦੇ ਰਿਟਾਇਰਮੇਂਟ ਤੱਕ ਰਹੇਗਾ।
ਦੇਸ਼ ਦੀ ਸਭ ਤੋਂ ਵੱਡੀ ਬੈਂਕ ਦੇ 5 ਡਿਪਟੀ ਮੈਨੇਜਰਾਂ ਦੇ ਹੱਥ ‘ਚ ਇਨ੍ਹਾਂ ਬੈਕਾਂ ਦੀ ਕਮਾਨ ਦੇਣ ਦਾ ਮਕਸਦ ਇਸ ਦੀ ਹਾਲਤ ਸੁਧਾਰਨਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਬੈਂਡ ਲੋਨ ਦੀ ਸਮੱਸਿਆ ਝੱਲ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਸਿੰਡਿਕੇਟ ਬੈਂਕ ਦੇ ਐਗਜੀਕਿਊਟਿਵ ਡਾਇਰੈਕਟਰ ਮਲਿਕਾਰਜੁਨ ਰਾਅ ਨੂੰ ਇਲਾਹਾਬਾਦ ਬੈਂਕ ਦਾ ਐੱਮ.ਡੀ. ਅਤੇ ਸੀ.ਈ.ਓ. ਚੁਣਿਆ ਗਿਆ ਹੈ। ਇਨ੍ਹਾਂ ਦਾ ਕਾਰਜਕਾਲ ਫਿਲਹਾਲ 3 ਸਾਲ ਲਈ ਹੋਵੇਗਾ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੇ ਰਿਟਾਇਰਮੇਂਟ ਤੱਕ ਵਧਾਇਆ ਜਾ ਸਕਦਾ ਹੈ।
ਇੰਡੀਅਨ ਬੈਂਕ ਦੇ ਕਾਰਜਕਾਰੀ ਨਿਦੇਸ਼ਕ ਏ.ਐੱਸ. ਰਾਜੀਵ ਨੂੰ ਬੈਂਕ ਆਫ ਮਹਾਰਾਸ਼ਟਰ ਦੇ ਐੱਮ.ਡੀ, ਤੇ ਸੀ.ਈ.ਓ. ਦੇ ਅਹੁਦੇ ਦੀ ਕਮਾਨ ਦਿੱਤੀ ਗਈ ਹੈ। ਯੂਨਾਇਟੇਡ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ‘ਤੇ 3 ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਕਾਰਜਕਾਲ ਨੂੰ ਰਵਿਊ ਕਰਨ ਤੋਂ ਬਾਅਦ ਦੋ ਸਾਲ ਹੋਰ ਵਧਾਇਆ ਜਾ ਸਕਦਾ ਹੈ।
ਯੂ.ਬੂ.ਆਈ. ਦੇ ਕਾਰਜਕਾਰੀ ਨਿਦੇਸ਼ਕ ਅਤੁਲ ਕੁਮਾਰ ਗੋਇਲ ਯੂਕੋ ਬੈਂਕ ਦੇ ਐੱਮ.ਡੀ, ਅਤੇ ਸੀ.ਈ.ਓ. ਬਣਨਗੇ. ਐੱਸ. ਹਰੀਸ਼ੰਕਰ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਐੱਮ.ਡੀ, ਅਤੇ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ।
EDITED BY : SARA YAHA | | Last Updated : 7:01 pm 20 September 2018























