ਇਨ੍ਹਾਂ ਪੋਲਿੰਗ ਬੁਥਾਂ ‘ਤੇ ਮੁੜ ਚੋਣਾਂ ਕਰਵਾਉਣ ਦਾ ਐਲਾਨ

0
91

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰਦਿਆਂ ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ 54 ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਹਨ, ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸੀ। ਇਨ੍ਹਾਂ 54 ਪੋਲਿੰਗ ਸਟੇਸ਼ਨਾਂ ਉਤੇ ਭਲਕੇ 21 ਸਤੰਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ 10, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 1 , ਪਟਿਆਲਾ 2, ਫਰੀਦਕੋਟ 1, ਬਠਿੰਡਾ 1, ਲੁਧਿਆਣਾ 2 ਤੇ ਸ਼੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੱਗੋ ਮਾਹਲ ਦਾ ਬੂਥ ਨੰ-42, ਮਹਿਤਾ ਦਾ ਬੂਥ ਨੰ-97 ਤੇ 5 (ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰ-16 ਤਰਸਿੱਕਾ), ਕੋਟ ਖਹਿਰਾ ਦਾ ਬੂਥ ਨੰ-56 ਤੇ 57, ਰਸੂਲਪੁਰ ਖੁਰਦ ਦੇ ਬੂਥ ਨੰ-89 ਤੇ ਕਰਤਾਰ ਸਿੰਘ ਨਗਰ ਦੇ ਬੂਥ ਨੰ-129, ਬੁਲਾਰਾ ਦੇ ਬੂਥ ਨੰ-5 ਤੇ ਸਰਾਂ ਦਾ 97 ਤੇ ਸਿੰਘਪੁਰਾ ਦੇ 101 ਨੰਬਰ ਪੋਲਿੰਗ ਬੂਥ ਉਤੇ ਮੁੜ ਵੋਟਾਂ ਪੈਣਗੀਆਂ।

ਜ਼ਿਲ੍ਹਾ ਮੋਗਾ ਦੇ ਪੋਲਿੰਗ ਸਟੇਸ਼ਨ ਨੰ-126, ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਰੋਡੇ, ਜ਼ਿਲਾ ਫਾਜ਼ਿਲਕਾ ਦੇ ਬੂਥ ਨੰ-29 ਪਿੰਡ ਚੱਕ ਅਰਨੀਵਾਲਾ (ਸਰਕਾਰੀ ਐਲੀਮੈਂਟਰੀ ਸਕੂਲ)-ਸੱਜਾ ਪਾਸਾ, ਪਟਿਆਲਾ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦਾ ਬੂਥ ਨੰ-131 ਤੇ ਪਿੰਡ ਖੁੱਡਾ ਦਾ ਬੂਥ ਨੰ -39, ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਦੇ ਬੂਥ ਨੰ-34, ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜਾ ਦੇ ਬੂਥ ਨੰ-17 ਉਤੇ ਮੁੜ ਪੋਲਿੰਗ ਹੋਵੇਗੀ।

ਸ੍ਰੀ ਮੁਕਤਸਰ ਸਾਹਿਬ ਦੇ ਸੰਗੂਧੋਣ ਦੇ ਬੂਥ ਨੰ-74, 75 ਤੇ 76, ਚੱਕ ਮਦਰੱਸਾ ਦੇ ਬੂਥ ਨੰ-173 ਤੇ 174, ਲੱਖੇਵਾਲੀ ਦੇ ਬੂਥ ਨੰ-14, 15 ਤੇ 16, ਪਿੰਡ ਮਿੱਡਾ ਦੇ ਬੂਥ ਨੰ-17, 18 ਤੇ 19, ਪਿੰਡ ਭਗਵਾਨਪੁਰਾ ਦੇ ਬੂਥ ਨੰ-104 ਤੇ 105, ਦਾਨੇਵਾਲਾ ਦੇ ਬੂਥ ਨੰ-67, 68 ਤੇ 69, ਪਿੰਡ ਅਸਪਾਲ ਦੇ ਬੂਥ ਨੰ-31 ਤੇ 32, ਪਿੰਡ ਬੱਬੇਆਣਾ ਦੇ ਬੂਥ ਨੰ-74 ਤੇ 75, ਪਿੰਡ ਪਿਓਰੀ ਦੇ ਬੂਥ ਨੰ-82, 83 ਤੇ 84, ਪਿੰਡ ਥਰਾਜਵਾਲਾ ਦੇ ਬੂਥ ਨੰ-62, ਪਿੰਡ ਗਿਲਜੇਵਾਲਾ ਦੇ ਬੂਥ ਨੰ-30, ਪਿੰਡ ਕੰਗਣਖੇੜਾ ਦੇ ਬੂਥ ਨੰ-4, ਪਿੰਡ ਮੰਡੀ ਕਿਲਿਆਂਵਾਲੀ ਦੇ ਬੂਥ ਨੰ-49, ਪਿੰਡ ਭੀਟੀਵਾਲਾ ਦੇ ਬੂਥ ਨੰ-69 ਤੇ 70, ਪਿੰਡ ਮਹਿਣਾ ਦੇ ਬੂਥ ਨੰ-86, ਪਿੰਡ ਮਾਨ ਦੇ ਬੂਥ ਨੰ-104, 105 ਤੇ 106, ਪਿੰਡ ਭਾਗੂ ਦੇ ਬੂਥ ਨੰ-121, ਪਿੰਡ ਲਾਲ ਬਾਈ ਦੇ ਬੂਥ ਨੰ-123 ਤੇ 124 ਉਤੇ ਮੁੜ ਵੋਟਿੰਗ ਹੋਵੇਗੀ।

ਲੁਧਿਆਣਾ ਜ਼ਿਲ੍ਹੇ ਦੇ ਢੋਲਣਵਾਲ ਦੇ ਬੂਥ ਨੰ -222 ਤੇ 223 ਉਤੇ ਮੁੜ ਵੋਟਿੰਗ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 22 ਸਤੰਬਰ ਸ਼ਨਿੱਚਰਵਾਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ।


EDITED BY : SARA YAHA | | Last Updated : 6:25 pm 20 September  2018

LEAVE A REPLY

Please enter your comment!
Please enter your name here