ਆਪ’ ਉਮੀਦਵਾਰ ਹਰਿੰਦਰ ਹਿੰਦਾ ਦੇ ਕਤਲ ਦੀ ਸੁਲਝੀ ਗੁੱਥੀ, ਪਤਨੀ ਨੇ ਹੀ ਕੀਤਾ ਕਤਲ

0
153

ਬਠਿੰਡਾ (ਸਾਰਾ ਯਹਾ)—ਬਠਿੰਡਾ ਦੇ ਜੇਠੂਕੇ ਪਿੰਡ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਿੰਦਰ ਸਿੰਘ ਹਿੰਦਾ ਦੇ ਕਤਲ ਦੇ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਉਸ ਦੀ ਪਤਨੀ ਸਮੇਤ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਪੀ.ਐੱਸ ਇੰਸਪੈਕਟਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਸਤੰਬਰ ਨੂੰ ਪਿੰਡ ਜੇਠੂਕੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਹਿੰਦਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੁਲਸ ਨੇ ਉਕਤ ਵਿਅਕਤੀ ਦੀ ਪਤਨੀ ਸਮੇਤ 4 ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿਛ ਦੌਰਾਨ ਉਕਤ ਵਿਅਕਤੀਆਂ ਦੀ ਪਛਾਣ ਮੱਖਣਰਾਮ ਵਾਸੀ ਮਾੜੀ, ਚਮਕੌਰ ਸਿੰਘ ਵਾਸੀ ਮਾੜੀ, ਜੈਮਲ ਸਿੰਘ ਵਾਸੀ ਭੈਣੀ ਵਜੋਂ ਹੋਈ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਪਤਨੀ ਅਤੇ ਸੰਦੀਪ ਕੁਮਾਰ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ‘ਚ ਤਕਰਾਰ ਰਹਿੰਦਾ ਸੀ। ਉਸ ਨੇ ਇਸ ਕਲੇਸ਼ ਨੂੰ ਹੱਲ ਕਰਵਾਉਣ ਲਈ ਇਕ ਬਾਬੇ ਮੱਖਣ ਰਾਮ ਸਿੰਘ ਦਾ ਸਹਾਰਾ ਲਿਆ, ਜੋ ਪੁੱਛਾਂ ਦੇਣ ਦਾ ਕੰਮ ਕਰਦਾ ਸੀ। ਇਸੇ ਦੌਰਾਨ ਉਨ੍ਹਾਂ ਦੇ ਆਪਸੀ ਸਬੰਧ ਬਣ ਗਏ। ਉਸ ਨੇ ਮੱਖਣ ਬਾਬੇ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਤੰਗ-ਪਰੇਸ਼ਾਨ ਕਰਦਾ ਹੈ, ਜਿਸ ਕਰਕੇ ਉਹ ਉਸ ਨੂੰ ਮਰਵਾਉਣਾ ਚਾਹੁੰਦੀ ਹੈ। ਇਸ ਸਬੰਧੀ ਕਿਰਪਾਲ ਕੌਰ ਨੇ ਸੰਦੀਪ ਨੂੰ ਮੱਖਣ ਬਾਬੇ ਬਾਰੇ ਦੱਸਿਆ ਅਤੇ ਕਿਹਾ ਕਿ ਬਾਬਾ ਕੰਮ ਕਰ ਦੇਵੇਗਾ। ਮੱਖਣ ਬਾਬੇ ਨੇ ਕਿਰਪਾਲ ਕੌਰ ਨਾਲ ਆਪਸੀ ਸਬੰਧ ਬਣਾਉਣ ਲਈ ਆਪਣੇ ਕੋਲ ਕੰਮ ਕਰਦੇ ਚਮਕੌਰ ਸਿੰਘ ਅਤੇ ਜੈਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਹਰਵਿੰਦਰ ਸਿੰਘ ਹਿੰਦਾ ਦਾ ਕਤਲ ਕਰਨ ਲਈ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਅਤੇ ਵਾਅਦਾ ਕੀਤਾ ਕਿ ਉਨ੍ਹਾਂ ‘ਤੇ ਕੋਈ ਕੇਸ ਪੈਣ ਨਹੀਂ ਦੇਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨਾਲ ਮਿਲ ਕੇ 9 ਸਤੰਬਰ ਨੂੰ ਸਾਜਿਸ਼ ਤਹਿਤ ਕਿਰਪਾਲ ਕੌਰ ਨੇ ਆਪਣੇ ਪਤੀ ਹਰਵਿੰਦਰ ਹਿੰਦਾ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਬਾਅਦ ‘ਚ ਮੱਖਣ ਬਾਬੇ ਬਾਰੇ ਫੋਨ ਕਰਕੇ ਚਮਕੌਰ ਸਿੰਘ ਅਤੇ ਜੈਮਲ ਸਿੰਘ ਨੂੰ ਘਰ ਬੁਲਾ ਲਿਆ। ਜਿੱਥੇ ਕਿਰਪਾਲ ਕੌਰ ਨੇ ਇਨ੍ਹਾਂ ਨੂੰ ਸ਼ਰਾਬ ਪਿਲਾਈ ਅਤੇ ਬਾਅਦ ‘ਚ ਉਨ੍ਹਾਂ ਨਾਲ ਰਲ ਕੇ ਹਾਕੀ ਨਾਲ ਸੱਟਾਂ ਮਾਰ ਕੇ ਅਤੇ ਸਿਰਹਾਣੇ ਨਾਲ ਹਰਵਿੰਦਰ ਸਿੰਘ ਉਰਫ ਹਿੰਦਾ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA | | Last Updated : 7:21  pm 13 September  2018

LEAVE A REPLY

Please enter your comment!
Please enter your name here