ਜੇਲ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ

0
41

ਤਲਵੰਡੀ ਭਾਈ (ਸਾਰਾ ਯਹਾ ) : ਜੇਲ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਤਹਿਤ ਬੁੱਧਵਾਰ ਨੂੰ ਨਿਰਮਲ ਸਿੰਘ ਕਲਸੀ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ, ਨਿਆਂ ਅਤੇ ਜੇਲਾਂ ਵਿਭਾਗ ਵੱਲੋਂ ਬਦਲੀਆਂ/ਤਾਇਨਾਤੀਆਂ ਕੀਤੀਆਂ  ਗਈਆਂ ਹਨ। ਵਿਭਾਗ ਦੇ ਹੁਕਮਾਂ ਅਨੁਸਾਰ ਮਨਜੀਤ ਸਿੰਘ ਕਾਲੜਾ ਪ੍ਰਿੰਸੀਪਲ ਜੇਲ ਟ੍ਰੇਨਿੰਗ ਸਕੂਲ ਪਟਿਆਲਾ ਨੂੰ ਏ. ਆਈ. ਜੀ. ਜੇਲਾਂ ਮੁੱਖ ਦਫ਼ਤਰ, ਦਲਬੀਰ ਸਿੰਘ ਤੇਜੀ ਡਿਪਟੀ ਸੁਪਰਡੈਂਟ ਨੂੰ ਸੁਪਰਡੈਂਟ ਕੇਂਦਰੀ ਜੇਲ ਫ਼ਿਰੋਜ਼ਪੁਰ, ਮਨਜੀਤ ਸਿੰਘ ਟਿਵਾਣਾ ਡਿਪਟੀ ਸੁਪਰਡੈਂਟ ਫਰੀਦਕੋਟ ਨੂੰ ਸੁਪਰਡੈਂਟ ਸਕਿਓਰਿਟੀ ਜੇਲ ਨਾਭਾ, ਲਲਿਤ ਕੋਹਲੀ ਡਿਪਟੀ ਸੁਪਰਡੈਂਟ ਮੁੱਖ ਭਲਾਈ ਅਫ਼ਸਰ ਮੁੱਖ ਦਫ਼ਤਰ ਨੂੰ ਡਿਪਟੀ ਸੁਪਰਡੈਂਟ ਫਰੀਦਕੋਟ, ਜਸਵੰਤ ਸਿੰਘ ਡਿਪਟੀ ਸੁਪਰਡੈਂਟ ਰੋਪੜ ਨੂੰ ਸੁਪਰਡੈਂਟ ਜੇਲ ਮਾਨਸਾ ਜ਼ਿਲਾ, ਵਿਪਨਜੀਤ ਸਿੰਘ ਡਿਪਟੀ ਸੁਪਰਡੈਂਟ ਫਰੀਦਕੋਟ ਨੂੰ ਕੇਂਦਰੀ ਜੇਲ ਫ਼ਿਰੋਜ਼ਪੁਰ, ਅਨਮੋਲਜੀਤ ਸਿੰਘ ਡਿਪਟੀ ਸੁਪਰਡੈਂਟ ਇੰਚਾਰਜ ਕੰਟੋਰਲ ਰੂਮ ਮੁੱਖ ਦਫ਼ਤਰ ਨੂੰ ਜ਼ਿਲਾ ਪਰਖ ਅਫ਼ਸਰ ਲੁਧਿਆਣਾ, ਕੰਵਰਪ੍ਰਤਾਪ ਸਿੰਘ ਡਿਪਟੀ ਸੁਪਰਡੈਂਟ ਨੂੰ ਇੰਚਾਰਜ ਕੰਟਰੋਲ ਰੂਮ ਮੁੱਖ ਦਫ਼ਤਰ, ਰਾਜਦੀਪ ਸਿੰਘ ਬਰਾੜ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਨੂੰ ਜ਼ਿਲਾ ਪਰਖ ਅਫ਼ਸਰ ਫਰੀਦਕੋਟ ਅਤੇ ਪਰਮਜੀਤ ਸਿੰਘ ਡਿਪਟੀ ਸੁਪਰਡੈਂਟ ਬਠਿੰਡਾ ਨੂੰ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਲਗਾਇਆ ਗਿਆ ਹੈ।


EDITED BY : SARA YAHA | | Last Updated : 7:੦7 pm 12 September  2018

LEAVE A REPLY

Please enter your comment!
Please enter your name here