ਮੁੰਬਈ ਹਮਲਿਆਂ ‘ਤੇ ਬਣੀ ਫਿਲਮ ‘ਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਨਾ ਹੋਣ ‘ਤੇ ਹੋਈ ਆਲੋਚਨਾ ……..

0
19

ਮੁੰਬਈ (ਬਿਊਰੋ)— 26 ਨਵੰਬਰ, 2008 ਦੇ ਮੁੰਬਈ ਹਮਲਿਆਂ ‘ਤੇ ਆਧਾਰਿਤ ਵੈਸਟਰਨ ਮੋਸ਼ਨ ਪਿਕਚਰਸ ਦੀ ਪਹਿਲੀ ਵੱਡੀ ਫਿਲਮ ‘ਹੋਟਲ ਮੁੰਬਈ’ ‘ਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਨਾ ਹੋਣ ‘ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਫਿਲਮ ਦਾ ਸ਼ੁੱਕਰਵਾਰ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਪ੍ਰੀਮੀਅਰ ਰੱਖਿਆ ਗਿਆ। ਆਸਟ੍ਰੇਲੀਅਨ ਨਿਰਦੇਸ਼ਕ ਐਂਟਨੀ ਮਾਰਸ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ। ਇਹ ਫਿਲਮ ਮੁੰਬਈ ‘ਚ ਹੋਏ ਤਾਜ ਹੋਟਲ ‘ਤੇ ਹਮਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ਨੀਵਾਰ ਨੂੰ ਟੀ. ਆਈ. ਐੱਫ. ਐੱਫ. ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਾਰਸ ਨੇ ਸਫਾਈ ਦਿੰਦਿਆਂ ਕਿਹਾ ਕਿ ਜਦੋਂ ਇਹ ਫਿਲਮ ਬਣਾਈ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਹਮਲੇ ‘ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੌਇਬਾ ਤੇ ਆਈ. ਐੱਸ. ਆਈ. ਬਾਰੇ ਜਾਣਕਾਰੀ ਨਹੀਂ ਸੀ।

PunjabKesari
ਨਿਊਯਾਰਕ ਭਾਰਤੀ ਫਿਲਮ ਫੈਸਟੀਵਲ ਦੇ ਨਿਰਦੇਸ਼ਕ ਤੇ ਲੇਖਕ ਅਸੀਮ ਛਾਬੜਾ ਨੇ ਟਵੀਟ ਕਰਦੇ ਹੋਏ ਕਿਹਾ, ”ਹੋਟਲ ਮੁੰਬਈ ਤੱਥਾਂ ‘ਤੇ ਬਣੀ ਸੱਚੀ ਫਿਲਮ ਨਹੀਂ ਹੈ ਕਿਉਂਕਿ ਇਸ ‘ਚ ਅੱਤਵਾਦੀਆਂ ਦੇ ਪਾਕਿਸਤਾਨ ਤੋਂ ਹੋਣ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਉਂ ਫਿਲਮ ‘ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ।”


EDITED BY : SARA YAHA | | Last Updated : 2:40 pm 10 September  2018

LEAVE A REPLY

Please enter your comment!
Please enter your name here