ਹਰਿਆਣਾ ਵਿਧਾਨ ਸਭਾ ‘ਚ ਗੂੰਜਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ

0
14

ਚੰਡੀਗੜ੍ਹ (ਸਾਰਾ ਯਹਾ) : ਅੱਜ ਹਰਿਆਣਾ ਵਿਧਾਨ ਸਭਾ ‘ਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਸਪੀਕਰ ਕੋਲ ਐਸਵਾਈਐਲ ਦੇ ਮੁੱਦੇ ‘ਤੇ ਬਹਿਸ ਕਰਨ ਦਾ ਸਮਾਂ ਮੰਗਿਆ ਪਰ ਸਪੀਕਰ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ ਨੂੰ ਸਮਾਂ ਨਹੀਂ ਦਿੱਤਾ।

ਸਮਾਂ ਨਾ ਦੇਣ ‘ਤੇ ਅਭੈ ਚੌਟਾਲਾ ਨੇ ਸਪੀਕਰ ਨੂੰ ਸਰਕਾਰ ਦਾ ਹਿੱਸਾ ਹੀ ਦੱਸਿਆ। ਉਨ੍ਹਾਂ ਕਿਹਾ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਪੀਕਰ ਉਨ੍ਹਾਂ ਨਾਲ ਬਹਿਸ ਕਰ ਰਿਹਾ ਸੀ। ਚੌਟਾਲਾ ਨੇ ਚੈਲੰਜ ਕਰਦਿਆਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਹਰਿਆਣਾ ਦੀ ਸੱਤਾ ਬਦਲੇਗੀ, ਫਿਰ ਪੰਜਾਬ ਤੋਂ ਪਾਣੀ ਲੈ ਕੇ ਵਿਖਾਉਣਗੇ।

ਚੌਟਾਲਾ ਨੇ ਦਾਅਵਾ ਕੀਤਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਰਕਾਰ ਐਸਵਾਈਐਲ ਦਾ ਪਾਣੀ ਰੋਕ ਕੇ ਵਿਖਾਵੇ। ਯਾਦ ਰਹੇ ਇਸ ਵੇਲੇ ਐਸਵਾਈਐਲ ਨਹਿਰ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ।


EDITED BY : SARA YAHA | | Last Updated : 7:20 pm 11 September  2018

LEAVE A REPLY

Please enter your comment!
Please enter your name here