ਸਰਕਾਰੀ ਸਕੂਲ ਦਾ ਕਰਕੇ ਸੁਧਾਰ, ਪੰਜਾਬ ਦੇ ਦੋ ਟੀਚਰ ਬਣੇ ਸਟਾਰ

0
29

ਨਾਭਾ (ਸਾਰਾ ਯਹਾ ) : ਕਹਿੰਦੇ ਨੇ ਅਧਿਆਪਕ ਉਸ ਦੀਵੇ ਵਾਂਗ ਹੁੰਦਾ ਹੈ, ਜੋ ਖੁਦ ਜਲ ਕੇ ਹੋਰਾਂ ਦੇ ਜੀਵਨ ਵਿਚ ਰੋਸ਼ਨੀ ਭਰਦਾ ਹੈ ਤੇ ਇਹ ਗੱਲ ਪੰਜਾਬ ਦੇ ਨਾਭਾ ਦੇ ਹਰਿੰਦਰ ਸਿੰਘ ਗਰੇਵਾਲ ਤੇ ਲੁਧਿਆਣਾ ਦੇ ਪਿੰਡ ਸਿਊੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਕਿਰਨਦੀਪ ਸਿੰਘ ਟੀਵਾਣਾ ‘ਤੇ ਚੰਗੀ ਤਰ੍ਹਾਂ ਢੁੱਕਦੀ ਹੈ। ਜਿਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਪੜ੍ਹਾਉਣ ਦੇ ਬਿਹਤਰੀਨ ਤਰੀਕਿਆਂ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਐਵਾਰਡ ਲਈ ਚੁਣੇ ਗਏ 45 ਅਧਿਆਪਕਾਂ ਵਿਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਵੱਲੋਂ ਇਹ ਦੋਵੇਂ ਅਧਿਆਪਕ ਹੀ ਰਾਸ਼ਟਰੀ ਐਵਾਰਡ ਲਈ ਚੁਣੇ ਗਏ ਹਨ। ਪੰਜ ਸਤੰਬਰ ਯਾਨੀ ਕਿ ਅੱਜ ਅਧਿਆਪਕ ਦਿਵਸ ‘ਤੇ ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਦੋਹਾਂ ਅਧਿਆਪਕਾਂ ਨੂੰ ਸਨਮਾਨਤ ਕਰਨਗੇ।

PunjabKesari
ਨਾਭਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜਿੱਥੇ ਕਈ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦਾ ਸੀ ਪਰ ਹਰਿੰਦਰ ਸਿੰਘ ਗਰੇਵਾਲ ਜਦੋਂ ਇਸ ਸਕੂਲ ਵਿਚ ਆਏ ਤਾਂ ਇਸ ਦੀ ਕਿਸਮਤ ਬਦਲ ਗਈ। ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਖਸਤਾ ਹੋਏ ਸਕੂਲ ਦੀ ਨੁਹਾਰ ਬਦਲੀ। ਦਾਨੀ ਸੱਜਣਾ ਤੋਂ 15 ਲੱਖ ਤੱਕ ਦੀ ਸਹਾਇਤਾ ਲੈ ਕੇ ਸਕੂਲ ਇਸ ਪੱਧਰ ਦਾ ਬਣਾ ਦਿੱਤਾ ਕਿ ਹੁਣ ਇਹ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਅਤੇ ਬੱਚੇ ਵੀ ਨੱਠ-ਨੱਠ ਕੇ ਇੱਥੇ ਪੜ੍ਹਨ ਆਉਂਦੇ ਹਨ। ਗਰੇਵਾਲ ਬੱਚਿਆਂ ‘ਚ ਅਧਿਆਪਕ ਬਣ ਕੇ ਨਹੀਂ ਸਗੋਂ ਉਨ੍ਹਾਂ ਦੇ ਦੋਸਤ ਬਣ ਕੇ ਵਿਚਰਦੇ ਹਨ।

ਇਹੀ ਗੱਲ ਲੁਧਿਆਣਾ ਦੇ ਪਿੰਡ ਸਿਊੜਾ ਦੇ ਸੀਨੀਅਰ ਸਕੈਂਡਰੀ ਸਕੂਲ ਦੇ ਅਧਿਆਪਕ ਕਿਰਨਦੀਪ ਸਿੰਘ ਟਿਵਾਣਾ ‘ਤੇ ਵੀ ਢੁੱਕਦੀ ਹੈ। ਕਿਰਨਦੀਪ ਨੇ ਆਪਣੇ ਅਨੋਖੇ ਤਰੀਕਿਆਂ ਸਦਕਾ ਗਣਿਤ ਵਿਸ਼ੇ ਨੂੰ ਇੰਨਾਂ ਰੌਚਕ ਬਣਾ ਦਿੱਤਾ ਕਿ ਇਸ ਸਕੂਲ ਦੇ ਬੱਚੇ ਗਣਿਤ ਵਿਚ ਨੈਸ਼ਨਲ ਪੱਧਰ ਤੱਕ ਜਾ ਚੁੱਕੇ ਹਨ।

PunjabKesari

ਦੋਵਾਂ ਅਧਿਆਪਿਕਾਂ ਨੂੰ ਪਹਿਲਾਂ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ। ਇਨ੍ਹਾਂ ਅਧਿਆਪਕਾਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਆਏ ਬੱਚਿਆਂ ਦੇ ਹਾਲਾਤ ਪਹਿਲਾਂ ਹੀ ਕਾਫੀ ਮੁਸ਼ਕਿਲ ਹੁੰਦੇ ਹਨ। ਅਜਿਹੇ ਵਿਚ ਪੜ੍ਹਾਈ ਨੂੰ ਸੌਖਾ ਬਣਾ ਕੇ ਉਨ੍ਹਾਂ ‘ਤੇ ਬੋਝ ਨੂੰ ਘਟਾ ਕੇ ਉਨ੍ਹਾਂ ਦਾ ਜੀਵਨ ਸੰਵਾਰਿਆ ਜਾ ਸਕਦਾ ਹੈ। ਫਿਰ ਦੇਖੋ ਸਰਕਾਰੀ ਸਕੂਲਾਂ ਵਿਚ ਕਿਵੇਂ ਹੁਨਰ ਖੇਡਦਾ ਹੈ।


EDITED BY : SARA YAHA | | Last Updated : 7:੨5  pm 5 September  2018

LEAVE A REPLY

Please enter your comment!
Please enter your name here