ਕਾਂਗਰਸ ਪਾਰਟੀ ਦੇ ਵਰਕਰਾਂ ‘ਚ ਚੋਣਾਂ ਲੜਨ ਲਈ ਭਾਰੀ ਉਤਸ਼ਾਹ : ਸ਼ੇਰ ਗਿੱਲ

0
41

ਬੁਢਲਾਡਾ (ਸਾਰਾ ਯਹਾ ) : ਵਿਧਾਨ ਸਭਾ ਹਲਕਾ ਬੁਢਲਾਡਾ ਨਾਲ ਸੰਬੰਧਤ 4 ਜ਼ਿਲਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜੋਨਾਂ ਲਈ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੇ ਚਾਹਵਾਨ ਕੁੱਲ 42 ਉਮੀਦਵਾਰਾਂ ਨੇ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ ਜਿਨ੍ਹਾਂ ‘ਚ 9 ਜ਼ਿਲਾ ਪ੍ਰੀਸ਼ਦ ਤੇ 33 ਬਲਾਕ ਸੰਮਤੀ ਦੀ ਚੋਣ ਲੜਨ ਦੇ ਇੱਛੁਕ ਹਨ ਅਤੇ ਇਨ੍ਹਾਂ ਅਰਜ਼ੀਆਂ ਸੰਬੰਧੀ ਪਾਰਟੀ ਹਾਈ ਕਮਾਨ ਨਾਲ ਵਿਚਾਰ–ਵਟਾਂਦਰਾਂ ਕਰਨ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਹ ਵਿਚਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਚੋਣ ਅਬਜ਼ਰਬਰ ਬਲਵੰਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਚਾਇਤ ਰਾਜ ਚੋਣਾਂ ਕਿਸੇ ਵੀ ਸਰਕਾਰ ਲਈ ਵਿਸ਼ੇਸ਼ ਹੁੰਦੀਆਂ ਹਨ, ਇਸ ਗੱਲ ਨੂੰ ਸਮਝਦਿਆਂ ਸਮੁੱਚੇ ਪਾਰਟੀ ਵਰਕਰ ਇੱਕਮੁੱਠਤਾ ਨਾਲ ਇਨ੍ਹਾਂ ਚੋਣਾਂ ‘ਚ ਉਤਸ਼ਾਹ ਪੂਰਵਕ ਭਾਗ ਲੈ ਰਹੇ ਹਨ।

ਇਸ ਮੌਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ, ਸੁਖਦੇਵ ਸਿੰਘ ਭੱਟੀ ਆਈ.ਪੀ.ਐੱਸ (ਰਿਟ:), ਬਲਾਕ ਕਾਂਗਰਸ ਕਮੇਟੀ ਪ੍ਰਧਾਨ ਤੀਰਥ ਸਿੰਘ ਸਵੀਟੀ, ਕਾਂਗਰਸੀ ਆਗੂ ਸੱਤਪਾਲ ਸਿੰਘ ਮੁਲੇਵਾਲ, ਰਣਜੀਤ ਸਿੰਘ ਦੋਦੜਾ, ਖੇਮ ਸਿੰਘ ਜਟਾਣਾ, ਕੈਪਟਨ ਮਨਜੀਤ ਸਿੰਘ ਬੋੜਾਵਾਲ, ਸਾਬਕਾ ਸਰਪੰਚ ਲਾਭ ਸਿੰਘ ਮੰਡੇਰ, ਹਰਪ੍ਰੀਤ ਸਿੰਘ ਪਿਆਰੀ, ਬਲਵਿੰਦਰ ਸਿੰਘ ਸੈਦੇਵਾਲਾ, ਮਾ: ਬਿਹਾਰੀ ਸਿੰਘ ਮੰਘਾਣੀਆਂ, ਵਿਜੇ ਕਾਮਰ ਵਰਮਾ, ਲਾਡੀ ਮੰਡੇਰ, ਨਵੀਨ ਕੁਮਾਰ ਕਾਲਾ ਬੋਹਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


EDITED BY : SARA YAHA | | Last Updated : 7:20 pm 5 September  2018

LEAVE A REPLY

Please enter your comment!
Please enter your name here