72 ਕੁਇੰਟਲ ਭੁੱਕੀ ਕੇਸ ‘ਚ ਫ਼ਰਾਰ ਜਗਦੇਵ ‘ਦੇਬਨ’ ਗ੍ਰਿਫਤਾਰ

0
5

ਜਲੰਧਰ/ਚੰਡੀਗੜ੍ਹ: ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵੱਲੋਂ ਮੋਗਾ ਪੁਲਿਸ ਨਾਲ ਮਿਲ ਕੇ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਵੱਡੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਛੇ ਦਿਨ ਬਾਅਦ ਐਤਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨਾਲ ਮਿਲ ਕੇ ਇਸ ਗਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਵਾਸੀ ਦੌਲੇਵਾਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ।

ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਇਹ ਤਸਕਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਨ। ਪੁਲਿਸ ਪਾਰਟੀ ਨੇ ਚਿੱਟੀ ਸਕਾਰਪੀਓ ਕਾਰ ਨੂੰ ਰੋਕਿਆ ਤੇ ਚਾਰ ਵਿਅਕਤੀਆਂ ਜਗਦੇਵ ਸਿੰਘ ਤੇ ਉਸ ਦੇ ਸਾਥੀ ਗੁਰਦੇਵ ਸਿੰਘ ਕੋਟ ਈਸੇ ਖਾਂ, ਮੋਗਾ ਜ਼ਿਲੇ ਦੇ ਦੌਲਵਾਲਾ ਪਿੰਡ ਤੋਂ ਗੁਰਵਿੰਦਰ ਸਿੰਘ ਉਰਫ ਜੀਂਦੂ, ਲਖਵਿੰਦਰ ਸਿੰਘ ਉਰਫ ਕਾਕੂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਤੋਂ 25 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ ਹੈ। ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿੱਚ ਐਨਡੀਪੀਐਸ ਐਕਟ ਦੀ ਧਾਰਾ 22, 61, 85 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਗਦੇਵ ਸਾਲ 1990 ਤੋਂ ਡਰੱਗ ਤਕਸਰੀ ਵਿੱਚ ਸ਼ਾਮਲ ਸੀ। ਉਸ ਖਿਲਾਫ਼ ਐਨਡੀਪੀਐਸ ਐਕਟ ਤੇ ਆਈਪੀਸੀ ਦੇ ਹੋਰ ਸੈਕਸ਼ਨ ਅਧੀਨ 10 ਕੇਸ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਦਰਜ ਸਨ। ਉਨ੍ਹਾਂ ਦੱਸਿਆ ਕਿ ਜਗਦੇਵ ਨੂੰ 14 ਸਾਲ ਲਈ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਤਲ ਕੇਸ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਹ 1999-2013 ਤੋਂ ਜੇਲ੍ਹ ਵਿੱਚ ਰਿਹਾ ਹੈ।


EDITED BY : SARA YAHA | | Last Updated :7:30 pm 12 august 2018

LEAVE A REPLY

Please enter your comment!
Please enter your name here