ਆਵਾਰਾ ਪਸ਼ੂਆ ਨੂੰ ਕਾਬੂ ਕਰਕੇ ਸ਼ਹਿਰ ਦੀ ਗਊਸ਼ਾਲਾ ਵਿਚ ਭੇਜਿਆ

0
4

ਮਾਨਸਾ 12,ਅਗਸਤ (ਬਲਜੀਤ ਸ਼ਰਮਾ) :  ਆਵਾਰਾ ਪਸ਼ੂਆ ਨੂੰ ਕਾਬੂ ਕਰਕੇ ਸ਼ਹਿਰ ਦੀ ਗਊਸ਼ਾਲਾ ਅਤੇ ਮਾਨਸਾ ਸ਼ਹਿਰ ਦੇ ਨੇੜੇ ਦੀਆਂ ਗਊਸ਼ਾਲਾ ਵਿਚ ਭੇਜਿਆ ਜਾ ਰਿਹਾ ਹੈ ਪਿਛਲੇ ਕਈ ਮਹੀਨਿਆਂ ਤੋਂ ਮਾਨਸਾ ਸ਼ਹਿਰ ਅਤੇ ਆਸ ਪਾਸ ਦੀਆਂ ਮੇਨ ਰੋਡ ਸਿਰਸਾ ਰੋਡ ਬਰਨਾਲਾ ਰੋਡ ਲਿੰਕ ਰੋਡ ਸ਼ਹਿਰ ਦੇ ਬੱਸ ਸਟੈਂਡ ਤੇ ਸਾਰੇ ਪਾਸੇ ਆਵਾਰਾ ਪਸ਼ੂਆ ਨੇ ਕਾਫੀ ਨੁਕਸਾਨ ਪਹੁੰਚਿਆ ਤੇ ਵੱਖ ਵੱਖ ਥਾਵਾਂ ਤੇ ਪਸ਼ੂਆ ਕਰਨ ਇਸ ਹਫਤੇ ਜਾਨੀ ਨੁਕਸਾਨ ਵੀ ਹੋਇਆ ਅਤੇ ਮੀਡੀਆ ਰਾਹੀਂ ਪ੍ਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਜੀ ਨੇ ਤੁਰੰਤ ਕਾਰਵਾਈ ਕਰਦਿਆਂ ਮਾਨਸਾ ਸ਼ਹਿਰ ਦੀਆਂ ਵੱਖ ਵੱਖ ਗਊਸ਼ਾਲਾ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਇਸ ਕੰਮ ਵਿਚ ਯੋਗਦਾਨ ਦੇਣ ਅਤੇ ਉਹਨਾਂ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਅਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਨਗਰ ਕੌਂਸਲ ਦੇ ਸਫਾਈ ਸੇਵਕ ਤੇ ਠੇਕੇਦਾਰ ਨੇ ਵੀ ਯੋਗਦਾਨ ਪਾਇਆ ਪਰ ਸ਼ਹਿਰ ਦੇ ਨੁਮਾਇੰਦਿਆਂ ਵਲੋਂ ਨਿਰਸਵਾਰਥ ਸੇਵਾ ਕੀਤੀ ਗਈ ਮਾਨਸਾ ਗਊਸ਼ਾਲਾ ਦੇ ਪ੍ਰਧਾਨ ਮੋਨਾ ਦਾਨੇਵਾਲੀਆ ਅਤੇ ਖੋਖਰ ਕੈਟਲ ਫੀਡ ਦੇ ਜਿੁਮੇਵਾਰ ਸੰਜੀਵ ਪਿੰਕਾ ਜੀ ਬਾਬਾ ਬੁੱਧ ਨੰਦ ਗਊਸ਼ਾਲਾ ਦੇ ਪ੍ਰਧਾਨ ਹਰੀ ਰਾਮ ਡਿੰਪਾ ਜੀ ਅਤੇ ਸ਼ੁਰੇਸ਼ ਨੰਦਗੜ੍ਹੀਆ ਅਤੇ ਪ੍ਵਵੀਨ ਕੁਮਾਰ ਸਿਲਵਰ ਸਿਟੀ ਵਾਲੇ ਅਤੇ ਸੁਖਦਰਸ਼ਨ ਦਰਸ਼ੀ ਜੈ ਜਵਾਲਾ ਲੰਗਰ ਕਮੇਟੀ ਵਲੋਂ ਵੀ ਸਹਿਯੋਗ ਦਿੱਤਾ ਗਿਆ ਅਤੇ ਖਾਸ ਤੌਰ ਜਿਥੇ ਕਿ ਇਸ ਕੰਮ ਵਿਚ ਮਾਨਸਾ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਇਸ ਕੰਮ ਵਿਚ ਆਪਣਾ ਯੋਗਦਾਨ ਪਾਇਆ ਉਥੇ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਵੀ ਰਾਤ ਨੂੰ ਮੋਕੇ ਪਰ ਜਾ ਕੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਪਰ ਇਨ੍ਹਾਂ ਕਰਨ ਦੇ ਬਾਵਜੂਦ ਵੀ ਅੱਜ ਸਵੇਰੇ ਮਾਨਸਾ ਬੱਸ ਸਟੈਂਡ ਤੇ ਤਾਜ ਮੈਡੀਕਲ ਹਾਲ ਤੇ ਆਵਰਾ ਪਸ਼ੂਆ ਨੇ ਉਸ ਦੀ ਦੁਕਾਨ ਅੰਦਰ ਬਾੜ ਕੇ ਕਾਫੀ ਨੁਕਸਾਨ ਪਹੁੰਚਿਆ ਤੇ ਜਿਥੇ ਉਸ ਦੀ ਦੁਕਾਨ ਦੇ ਫਰਨੀਚਰ ਦਾ ਨੁਕਸਾਨ ਹੋਇਆ ਦੁਕਾਨ ਮਾਲਕ ਦੇ ਵੀ ਪੈਰ ਤੇ ਸੱਟਾਂ ਲੱਗੀਆਂ


EDITED BY : SARA YAHA | | Last Updated :10:35 am 12 august 2018

LEAVE A REPLY

Please enter your comment!
Please enter your name here