ਖੇਡ੍ਹ ਮੰਤਰੀ ਨੇ ਕੀਤਾ ਟ੍ਰੇਨਿੰਗ ਸੈਂਟਰ ਅਤੇ ਲਾਇਬ੍ਰੇਰੀ ਦਾ ਉਦਘਾਟਨ

0
5

ਢੈਪਈ (ਮਾਨਸਾ) 8 ਜੁਲਾਈ(ਸਾਰਾ ਯਹਾ) : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਸ਼੍ਰ ਗੁਰਮੀਤ ਸਿੰਘ ਰਾਣਾ ਸੋਢੀ ਨੇ ਅੱਜ ਕਿਹਾ ਕਿ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ । ਸ਼੍ਰ ਸੋਢੀ ਨੇ ਇਹ ਗੱਲ ਅੱਜ ਢੈਪਈ ਪਿੰਡ ਵਿਖੇ ਇੱਕ ਲਾਇਬ੍ਰੇਰੀ ਅਤੇ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ ।
ਇਸ ਮੌਕੇ ਦੋ ਕਰਾਟੇ ਦੀਆਂ ਖਿਡਾਰਨਾਂ, ਅਤਲਾ ਖੁਰਦ ਦੀ ਹਰਪ੍ਰੀਤ ਕੌਰ ਅਤੇ ਗੁਰਨੇ ਕਲਾਂ ਦੀ ਹਰਦੀਪ ਕੌਰ, ਜਿਨ੍ਹਾਂ ਨੇ ਪਿੱਛੇ ਜਿਹੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤੇ ਹਨ, ਨੂੰ ਨੌਕਰੀ ਦਿਵਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਇਹਨਾਂ ਦੋਵੇਂ ਖਿਡਾਰਨਾਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਇੱਕ ਹੋਰ ਮਾਨਸਾ ਦੀ ਖਿਡਾਰਨ, ਅਰਸ਼ਦੀਪ ਨੂੰ ਵੀ ਸਨਮਾਨਤ ਕੀਤਾ ਗਿਆ । ਸ਼੍ਰ ਸੋਢੀ ਨੇ ਆਪਣੀ ਫੇਰੀ ਦੌਰਾਨ ਇੱਕ ਖੂਨਦਾਨ ਕੈਂਪ ਅਤੇ ਹਾਕੀ ਦੇ ਮੈਚ ਦਾ ਵੀ ਉਦਘਾਟਨ ਕੀਤਾ ।
ਇਸ ਦੌਰਾਨ ਮੰਤਰੀ ਜੀ ਨੇ ਪਿੰਡ ਵਿਚ ਇਕ ਪਾਰਕ ਬਣਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ 6 ਲੱਖ ਰੁਪਏ ਦਾ ਸੈਂਕਸ਼ਨ ਲੈਟਰ ਪਿੰਡ ਦੀ ਪੰਚਾਇਤ ਨੂੰ ਸੌਂਪਿਆ। ਇਹ 6 ਲੱਖ ਰੁਪਇਆ ਪਿੰਡ ਦੇ ਪਾਰਕ ਦੀ ਬਿਹਤਰੀ ਲਈ ਖਰਚਿਆ ਜਾਵੇਗਾ।ਆਪਣੇ ਸੰਬੋਧਨ ਵਿਚ ਮੰਤਰੀ ਜੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ 10 ਲੱਖ ਰੁਪਏ ਪਿੰਡ ਦੀ ਬਿਹਤਰੀ ਲਈ ਵੀ ਖਰਚੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਬੋਲਦਿਆਂ ਸ੍ਰ. ਸੋਢੀ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਤੇ ਵੱਡਾ ਉਪਰਾਲਾ ਹੈ। ਉਨ੍ਹਾਂ ਪੰਜਾਬ ਦੇ ਹਰ ਨਾਗਰਿਕ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ, ਤਾਂ ਜ਼ੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਪੰਜਾਬ ਦੇ ਸਪੋਰਟਸ ਸਟੇਡੀਅਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰ ਜਿਲ੍ਹੇ ਵਿਚ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਪੋਰਟਸ ਸਟੇਡੀਅਮਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਲੜੀ ਤਹਿਤ ਮਾਨਸਾ ਜਿਲ੍ਹੇ ਦੇ ਸਪੋਰਟਸ ਸਟੇਡੀਅਮ ਨੂੰ ਵੀ ਇਕ ਅਥਲੈਟਿਕਸ ਲਈ ਸਿੰਥੈਟਿਕ ਟਰੈਕ ਮੁਹੱਈਆ ਕਰਵਾ ਦਿੱਤਾ ਜਾਵੇਗਾ। 
ਸੀਨੀਅਰ ਕਾਂਗਰਸੀ ਆਗੂ ਰਾਮਪਾਲ ਢੈਪਈ ਨੇ ਆਪਣੇ ਸੰਬੋਧਨ ਵਿਚ ਖੇਡ੍ਹ ਮੰਤਰੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਟੇਡੀਅਮ ਵਿਚ ਬਣੇ ਨਵੇਂ ਟਰੇਨਿੰਗ ਸੈਂਟਰ ਵਿਚ ਨੌਜਵਾਨ ਪੁਲਿਸ, ਫੌਜ਼ ਅਤੇ ਇਸ ਤਰਾਂ ਦੇ ਹੋਰ ਮਹਿਕਮੇਆਂ ਵਿਚ ਨੌਕਰੀ ਪ੍ਰਾਪਤ ਕਰਨ ਲਈ ਮੁਫ਼ਤ ਟਰੇਨਿੰਗ ਹਾਸਲ ਕਰ ਸਕਦੇ ਹਨ।
ਇਸ ਮੌਕੇ ਡੀ.ਸੀ. ਮਾਨਸਾ ਸ੍ਰ. ਬਲਵਿੰਦਰ ਸਿੰਘ ਧਾਲੀਵਾਲ, ਐਸ.ਐਸ.ਪੀ. ਸ੍ਰੀ ਪਰਮਬੀਰ ਸਿੰਘ ਪਰਮਾਰ, ਐਸ.ਡੀ.ਐਮ. ਸ੍ਰੀ ਅਭੀਜੀਤ ਕਪਲਿਸ਼, ਜਿਲ੍ਹਾ ਕਾਂਗਰਸ ਪ੍ਰਧਾਨ ਸ੍ਰ. ਬਿਕਰਮ ਮੋਫ਼ਰ, ਹਲਕਾ ਇੰਚਾਰਜ ਮਨੋਜ ਬਾਲਾ, ਕਾਂਗਰਸ ਲੀਡਰ ਗੁਰਪ੍ਰੀਤ ਗਾਗੋਵਾਲ ਅਤੇ ਸ੍ਰੀ ਰਾਮ ਪਾਲ ਢੈਪਈ ਹਾਜ਼ਰ ਸਨ।


EDITED BY : SARA YAHA | | Last Updated :6:30 pm 08 JULY 2018

LEAVE A REPLY

Please enter your comment!
Please enter your name here