ਮਿਸ਼ਨ ਤੰਦਰੁਸਤ ਪੰਜਾਬ: ਜ਼ਿਲੇ ਦੇ ਹਰ ਸੀ.ਐਚ.ਸੀ ਵਿੱਚ ਕਰਵਾਇਆ ਜਾ ਸਕੇਗਾ ਨਸ਼ਾ ਛੁਡਾਉਣ ਦਾ ਇਲਾਜ: ਸੀ.ਐਮ.ਓ ਲਾਲ ਚੰਦ ਠੁਕਰਾਲ

0
2

ਮਾਨਸਾ 8 ਜੁਲਾਈ(ਸਾਰਾ ਯਹਾ): ਮਾਨਸਾ ਦੇ ਚੀਫ ਮੈਡੀਕਲ ਅਫਸਰ ਸ਼੍ਰੀ ਲਾਲ ਚੰਦ ਠੁਕਰਾਲ ਨੇ ਅੱਜ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਨਸ਼ਿਆਂ ਦੀ ਲੱਤ ਤੋਂ ਛੁਟਕਾਰਾ ਦਿਵਾਉਣ ਲਈ ਜਲਦ ਹੀ ਜ਼ਿਲੇ ਦੇ ਹਰ ਕਮਿਉਨਿਟੀ ਹੈਲਥ ਸੈਂਟਰ ਵਿੱਚ ਦਵਾਈ ਮੁਹੱਇਆ ਕਰਵਾਈ ਜਾਵੇਗੀ ।
ਉਨਾਂ ਦੱਸਿਆ ਕਿ ਇਹ ਸੁਵਿਧਾ ਭੀਖੀ, ਝੁਨੀਰ, ਬਰੇਟਾ ਅਤੇ ਖਿਆਲਾ ਕਲਾਂ ਦੇ ਸੀ ਐਚ ਸੀ ਸੈਂਟਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ । ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿੱਚ, ਓ ਪੀ ਡੀ ਬੇਸਿਸ ਤੇ, ਯਾਨੀ ਬਿਨਾ ਦਾਖਲ ਹੋਏ ਕੋਈ ਵੀ ਨਸ਼ੇ ਕਰਨ ਵਾਲਾ ਵਿਅਕਤੀ ਡਾਕਟਰ ਵੱਲੋਂ ਦਿੱਤੀ ਗਈ ਦਵਾਈ ਦੇ ਸਹਾਰੇ ਨਸ਼ੇ ਤੋਂ ਛੁਟਕਾਰਾ ਪਾ ਸਕੇਗਾ ।
ਉਨਾਂ ਦੱਸਿਆ ਕਿ ਇਹ ਸੈਂਟਰ ਬਹੁਤ ਹੀ ਜਲਦ ਸ਼ੁਰੂ ਕੀਤੇ ਜਾਣਗੇ ਅਤੇ ਇਸ ਬਾਰੇ ਸਰਕਾਰ ਨੇ ਹਰ ਕਿਸਮ ਦੀ ਲੋੜ, ਜਿਵੇਂ ਕਿ ਸਟਾਫ ਅਤੇ ਮਸ਼ੀਨਾਂ ਬਾਰੇ ਜਾਣਕਾਰੀ ਇਕੱਤਰ ਕਰ ਲਈ ਹੈ ।
ਸ਼੍ਰੀ ਠੁਕਰਾਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਦੀ ਮਦਦ ਨਾਲ ਹੁਣ ਨਸ਼ਾ ਛੱਡਣਾ ਹੋਰ ਵੀ ਸੌਖਾ ਹੋ ਜਾਵੇਗਾ ਅਤੇ ਕੋਈ ਵੀ ਨੌਜਵਾਨ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਇਨਾਂ ਸੈਂਟਰਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕੇਗਾ ।

LEAVE A REPLY

Please enter your comment!
Please enter your name here